ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਅਸਥਾਨ ਵਿਖੇ ਸਾਲਾਨਾ ਸਮਾਗਮ ਕਰਵਾਇਆ
ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਅਸਥਾਨ ਵਿਖੇ ਸਲਾਨਾ ਸਮਾਗਮ ਕਰਵਾਇਆ
Publish Date: Thu, 05 Feb 2026 04:05 PM (IST)
Updated Date: Thu, 05 Feb 2026 04:08 PM (IST)

ਅਮਰੀਕਾ ਕੈਨੇਡਾ ਤੇ ਪੰਜਾਬ ਤੋਂ ਜੱਥਾ ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਅਸਥਾਨ ਦੇ ਦਰਸ਼ਨਾ ਲਈ ਪਹੁੰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜਦੀਵਾਲਾ: ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਅਸਥਾਨ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲੜੀਵਾਰ 14 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਸਜਾਏ ਗਏ। ਜਿਸ ਵਿਚ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਜੋ ਜਥਾ ਅਮਰੀਕਾ ਕਨੇਡਾ ਅਤੇ ਪੰਜਾਬ ਤੋਂ ਚੱਲ ਕੇ ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਅਸਥਾਨ ਤੇ ਪਹੁੰਚਾ। ਇਹ ਜਥਾ ਦਵਿੰਦਰ ਸਿੰਘ ਸਹੋਤਾ ਯੂਐਸਏ ਦੀ ਅਗਵਾਈ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰ ਰਿਹਾ ਹੈ। ਸੰਤ ਬਾਬਾ ਮੱਲਾ ਸਿੰਘ ਟਰੱਸਟ ਦੀ ਮੈਨੇਜਮੈਂਟ ਕਮੇਟੀ ਵੱਲੋਂ ਇਸ ਜਥੇ ਨੂੰ ਜੀ ਆਇਆ ਆਖਿਆ ਅਤੇ ਸਨਮਾਨਿਤ ਕੀਤਾ ਗਿਆ। ਇਸ ਜਥੇ ਨੂੰ ਸਹਿਯੋਗ ਦੇ ਰਹੇ ਸੱਜਣ, ਮਾਸਟਰ ਓਂਕਾਰ ਸਿੰਘ, ਹੈਂਡ ਗ੍ਰੰਥੀ ਭਾਈ ਜੋਗਾ ਸਿੰਘ ਗਾਲੋਵਾਲ, ਵਾਈਸ ਹੈਡ ਗ੍ਰੰਥੀ ਭਾਈ ਅਮਰਜੀਤ ਸਿੰਘ, ਕੈਪਟਨ ਮਲਕੀਤ ਸਿੰਘ, ਸਰਬਜੀਤ ਸਿੰਘ ਬਾਹਗਾ, ਸੂਬੇਦਾਰ ਨਰਿੰਦਰ ਸਿੰਘ ਲਾਡੀ, ਅਵਤਾਰ ਸਿੰਘ ਜੇਈ, ਸੇਵਾਦਾਰ ਪਰਮਜੀਤ ਸਿੰਘ ਬਾਹਗਾ, ਪਰਗਟ ਸਿੰਘ, ਜਥੇ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਸੰਤ ਬਾਬਾ ਮੱਲਾ ਸਿੰਘ ਜੀ ਦੇ ਸਮਾਗਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਇੰਸਪੈਕਟਰ ਰਣਜੀਤ ਸਿੰਘ ਬਾਹਗਾ ਨੇ ਬਖੂਬੀ ਨਿਭਾਈ। ਅਖੀਰ ਵਿੱਚ ਸਮਾਗਮ ਵਿੱਚ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਚੋਹਕਾ, ਪਿੰਡ ਬਾਹਗਾ ਅਤੇ ਚੋਹਕਾ ਨਿਵਾਸੀ ਸੰਗਤਾਂ ਹਾਜ਼ਰ ਸਨ।