ਬੀਜੇਪੀ ਆਗੂ ਰਾਜ ਕੁਮਾਰ ਰਾਣਾ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ
ਬੀਜੇਪੀ ਆਗੂ ਰਾਜ ਕੁਮਾਰ ਰਾਣਾ
Publish Date: Thu, 05 Feb 2026 04:01 PM (IST)
Updated Date: Thu, 05 Feb 2026 04:05 PM (IST)
ਬੀਤ ਇਲਾਕੇ ਨੂੰ ਟੂਰਿਜ਼ਮ ਹੱਬ ਬਣਾਉਣ ਦੀ ਮੰਗ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸੀਨੀਅਰ ਬੀਜੇਪੀ ਆਗੂ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਪ ਪ੍ਰਧਾਨ ਰਾਜ ਕੁਮਾਰ ਰਾਣਾ ਹਰਵਾਂ ਬੀਤ ਨੇ ਦਿੱਲੀ ਵਿਚ ਕੇਂਦਰੀ ਟੂਰਿਜ਼ਮ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਹਲਕਾ ਗੜ੍ਹਸ਼ੰਕਰ ਦੀਆਂ ਸਮੱਸਿਆਵਾਂ ਵਾਰੇ ਵਿਚਾਰ ਚਰਚਾ ਕੀਤੀ। ਆਪਣੇ ਗ੍ਰਹਿ ਪਿੰਡ ਹਰਵਾ ਬੀਤ ਵਿਖੇ ਪੱਤਰਕਾਰਾਂ ਨਾਲ ਮੁਲਾਕਾਤ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਰਾਜ ਕੁਮਾਰ ਰਾਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੇਂਦਰੀ ਟੂਰਿਜ਼ਮ ਮੰਤਰੀ ਨੂੰ ਗੜ੍ਹਸ਼ੰਕਰ ਹਲਕੇ ਅਤੇ ਬੀਤ ਇਲਾਕੇ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਤ ਇਲਾਕੇ ਵਿਚ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ। ਇਹ ਇਲਾਕਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਨੀਮ ਪਹਾੜੀ ਇਲਾਕਾ ਹੈ। ਇੱਥੇ ਟੂਰਿਸਟ ਹੱਬ ਬਣਾਂ ਕੇ ਇਲਾਕੇ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਰਾਜ ਕੁਮਾਰ ਰਾਣਾ ਨੇ ਕਿਹਾ ਕਿ ਕੇਂਦਰੀ ਟੂਰਿਜ਼ਮ ਮੰਤਰੀ ਵਲੋਂ ਉਨ੍ਹਾਂ ਦੀ ਗਲ ਬਹੁਤ ਧਿਆਨ ਨਾਲ ਸੁਣੀ ਗਈ ਅਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੰਜਾਬ ਦੀ ਰਾਜਨੀਤੀ ਵਾਰੇ ਵੀ ਦੋਵਾਂ ਆਗੂਆਂ ਵਿਚ ਲੰਬੀ ਗੱਲਬਾਤ ਹੋਈ।