ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਮੁੱਖ ਉਦੇਸ਼ : ਸੋਨੀ
ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਵਰਡਜ੍ ਦੀ ਮੀਟਿੰਗ
Publish Date: Thu, 05 Feb 2026 03:57 PM (IST)
Updated Date: Thu, 05 Feb 2026 03:59 PM (IST)
ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਐਂਟੀਕੁਰੱਪਸ਼ਨ ਫਾਉਂਡੇਸ਼ਨ ਆਫ ਵਰਡਜ਼ ਦੀ ਮੀਟਿੰਗ ਹੋਈ। ਜਿਸ ਵਿਚ ਰਤਨ ਲਾਲ ਸੋਨੀ ਨੈਸ਼ਨਲ ਚੀਫ਼ ਡਾਇਰੈਕਟਰ ਉਚੇਰੇ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਭ੍ਰਿਸ਼ਟਾਚਾਰ ਨੂੰ ਪੂਰਨ ਤੌਰ ’ਤੇ ਖ਼ਤਮ ਕਰਨਾ ਹੈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਪੈਸੇ ਦਾ ਲੈਣ ਦੀ ਹੀ ਨਹੀਂ ਸਗੋਂ ਜੋ ਵੀ ਗਲਤ ਕੰਮ ਜਿਵੇਂ ਬੇਇਨਸਾਫ਼ੀ, ਮਿਲਾਵਟ ਖੋਰੀ ਆਦਿ ਸਬੰਧਿਤ ਕਚਹਿਰੀਆਂ ਦੇ ਚੱਕਰ ਕੱਟ ਰਹੇ ਵਿਅਕਤੀ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਮੈਂਬਰਾਂ ਨੂੰ ਇਸ ਪ੍ਰਤੀ ਮਿਹਨਤ ਕਰਨ ਲਈ ਪ੍ਰੇਰਿਆ। ਇਸ ਉਪਰੰਤ ਓਮ ਪ੍ਰਕਾਸ਼ ਨੂੰ ਪਛਾਣ ਪੱਤਰ ’ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਐਗਜੀਕਿਊਟਿਵ ਮੈਂਬਰ ਬਣਾਇਆ ਗਿਆ। ਇਸ ਮੌਕੇ ਨੰਬਰਦਾਰ ਸੁਰਿੰਦਰ ਸਿੰਘ ਪ੍ਰਧਾਨ ਨੰਗਲ ਕਲਾਲਾ, ਸਤਪਾਲ ਸਿੰਘ ਪ੍ਰਧਾਨ ਹਰਦਾਸਪੁਰ, ਓਕਾਰ ਸਿੰਘ ਰਾਜਾ ਪ੍ਰਧਾਨ ਟਾਂਡਾ ਬਲਾਕ, ਰਵਿੰਦਰ ਸਿੰਘ ਪ੍ਰਧਾਨ ਦਾਲਮਵਾਲ, ਤਲਵੀਰ ਸਿੰਘ ਆਦਿ ਹਾਜ਼ਰ ਸਨ।