ਮਜੀਠੀਆ ਦੀ ਰਿਹਾਈ ’ਤੇ ਅਕਾਲੀ ਆਗੂਆਂ ਨੇ ਵੰਡੇ ਲੱਡੂ
ਮਜੀਠੀਆ ਦੀ ਰਿਹਾਈ ਤੇ ਅਕਾਲੀ ਆਗੂਆਂ ਨੇ ਵੰਡੇ ਲੱਡੂ
Publish Date: Thu, 05 Feb 2026 03:54 PM (IST)
Updated Date: Thu, 05 Feb 2026 03:56 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਮਾਣਯੋਗ ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਦੀ ਖੁਸ਼ੀ ਵਿਚ ਗੜ੍ਹਸੰਕਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ,ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਿੰਦਰ ਸਿੰਘ ਗਿੱਲ ਅਤੇ ਯੂਥ ਆਗੂ ਅਜੇ ਬਿਲੜੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਝੂਠੇ ਪਰਚੇ ਪਾ ਕੇ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਸੱਤ ਮਹੀਨੇ ਉਨ੍ਹਾਂ ਨੂੰ ਜੇਲ੍ਹ ਅੰਦਰ ਰੱਖਣ ਦੇ ਬਾਵਜੂਦ ਇਕ ਰੁਪਈਆ ਵੀ ਵੱਧ ਸਾਬਤ ਨਹੀਂ ਕਰ ਸਕੀ, ਜਿਸ ਕਾਰਨ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਗਈ। ਸਰਕਾਰ ਝੂਠੇ ਪਰਚੇ ਤਾਂ ਕਿਸੇ 'ਤੇ ਦਰਜ ਕਰ ਸਕਦੀ ਹੈ ਪਰ ਸਾਬਿਤ ਕਰਨਾ ਬੜਾ ਔਖਾ ਹੈ। ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਅਥਾਹ ਉਤਸ਼ਾਹ ਹੈ ਅਤੇ 2027 'ਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਇਸ ਮੌਕੇ ਮਨਰਾਜਵੀਰ ਸਿੰਘ ਮੋਇਲਾ, ਜਾਲਿਮ ਸਿੰਘ ਡੋਗਰਪੁਰ, ਕੁਲਵਰਨ ਸਿੰਘ ਮੋਇਲਾ, ਜਗਪਾਲ ਸਿੰਘ ਰੁੜਕੀ ਖਾਸ, ਜਸਵਿੰਦਰ ਸਿੰਘ ਲੱਲੀਆਂ, ਦਿਆਲ ਸਿੰਘ ਡੁਗਰੀ, ਬਲਵਿੰਦਰ ਸਿੰਘ ਖਾਬੜਾ, ਕੁਲਵਰਨ ਸਿੰਘ ਪੀਟੀਆਈ, ਜਸਕਮਲ ਸਿੰਘ ਢਾਡਾ ਕਲਾਂ, ਕੁਲਵੀਰ ਸਿੰਘ ਮੋਇਲਾ, ਸੁਖਵੀਰ ਸਿੰਘ ਭੰਮੀਆਂ, ਕੁਲਵੀਰ ਸਿੰਘ ਫਤਹਿਪੁਰ ਕਲਾਂ, ਮੇਜਰ ਗੋਪਾਲ ਲੱਲੀਆਂ, ਧਰਮਿੰਦਰ ਕੁਮਾਰ ਬਿੱਲਾ, ਜੌਹਨ ਗੜਸੰਕਰ, ਸ਼ਾਮ ਸਿੰਘ ਰਾਣਾ, ਜਿੰਦਰ ਸਿੰਘ ਭੱਜਲਾਂ, ਪਰਮਜੀਤ ਸਿੰਘ ਪੰਮਾ, ਜਸਵਿੰਦਰ ਸਿੰਘ ਸੈਣੀ, ਲਖਵੀਰ ਸਿੰਘ ਕਾਲੇਵਾਲ, ਸਿਕੰਦਰ ਖੇੜਾ, ਸਰਬਜੀਤ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ, ਗੁਰਪਾਲ ਸਿੰਘ ਹੇਲਰਾਂ ਆਦਿ ਹਾਜ਼ਰ ਸਨ।