ਅੰਬਾਲਾ ਜੱਟਾਂ ਦੇ 20ਵੇਂ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ
ਅੰਬਾਲਾ ਜੱਟਾਂ ਦੇ ਬੀਵੇਂ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ
Publish Date: Thu, 05 Feb 2026 03:47 PM (IST)
Updated Date: Thu, 05 Feb 2026 03:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ (ਰਜਿ.) ਅੰਬਾਲਾ ਜੱਟਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 20ਵਾਂ ਕਬੱਡੀ ਕੱਪ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬੜੇ ਹੀ ਹਰਸ਼ੋਲਾਸ ਨਾਲ ਕਰਵਾਇਆ ਜਾ ਰਿਹਾ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦੇ ਹਰਮਿੰਦਰ ਸਿੰਘ ਢੱਟ ਨੇ ਦੱਸਿਆ ਕਿ 20 ਵਾਂ ਬਾਸਕਟ ਬਾਲ ਅਤੇ ਦਸਤਾਰ ਸਜਾਓ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ। ਮਿਤੀ 22 ਫਰਵਰੀ ਨੂੰ ਗੜਵੀਵਾਲਾ ਦੇ ਮੋਹਨ ਕਲੀਨਿਕ ਵੱਲੋਂ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ। ਮਿਤੀ 27 ਫਰਵਰੀ ਨੂੰ ਬਾਸਕਿਟਬਾਲ ਜੇ ਮੈਚ ਕਰਵਾਏ ਜਾਣਗੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਜਾਣਗੇ ਅਤੇ 28 ਫਰਵਰੀ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ। ਜਿਸ ਵਿੱਚ ਵਧੀਆ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਇਹਨਾਂ ਨੂੰ ਵੀ ਵਧੀਆ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।