ਖੜੀ ਕਾਰ ਦੇ ਪਿੱਛੇ ਤੇਜ਼ ਰਫਤਾਰ ਕੈਂਟਰ ਨੇ ਮਾਰੀ ਟੱਕਰ
ਖੜੀ ਕਾਰ ਦੇ ਪਿੱਛੇ ਤੇਜ ਰਫਤਾਰ ਕੈਂਟਰ ਨੇ ਮਾਰੀ ਟੱਕਰ
Publish Date: Thu, 05 Feb 2026 03:36 PM (IST)
Updated Date: Thu, 05 Feb 2026 03:38 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸਵੇਰੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਸੀਹਰਾ ਸਰਵਿਸ ਸਟੇਸ਼ਨ ਕੋਲ ਇੱਕ ਕੈਂਟਰ ਚਾਲਕ ਵਲੋਂ ਖੜੀ ਕਾਰ ਨੂੰ ਪਿੱਛਿਓ ਟੱਕਰ ਮਾਰਨ ’ਤੇ ਕਾਰ ਚਾਲਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਰੁਪਿੰਦਰਜੋਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋਹਾਲੀ ਨੇ ਦੱਸਿਆ ਕਿ ਉਹ ਆਪਣੀ ਕਾਰ (ਪੀ ਬੀ 06 ਐਨ 5556) ’ਤੇ ਆਪਣੇ ਦੋਸਤ ਦੇ ਲੜਕੇ ਦੇ ਵਿਆਹ ਕਾਰਜਾ ਲਈ ਗੁਰਦਾਸਪੁਰ ਨੂੰ ਜਾ ਰਿਹਾ ਸੀ। ਜਦੋਂ ਉਕਤ ਸਥਾਨ ’ਤੇ ਬਾਥਰੂਮ ਕਰਨ ਤੋਂ ਬਾਅਦ ਗੁਰਦਾਸਪੁਰ ਨੂੰ ਜਾਣੇ ਲਈ ਅਜੇ ਆਪਣੀ ਕਾਰ ’ਚ ਬੈਠਿਆਂ ਹੀ ਸੀ ਤਾਂ ਅਚਾਨਕ ਪਿੱਛਿਓ ਆ ਰਹੇ ਇੱਕ ਕੈਂਟਰ ਨੇ ਉਸ ਦੀ ਕਾਰ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਉਸ ਕਾਰ ਅੱਗੇ ਧੱਕ ਖਾਂਦੀ ਹੋਈ ਸੜਕ ਨਾਲ ਲੱਗਦੇ ਦਰੱਖਤਾ ਨਾਲ ਜਾ ਟਕਰਾਈ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਉਸ ਦੱਸਿਆ ਕਿ ਆਸ ਪਾਸ ਦੇ ਰਾਹਗੀਰਾਂ ਨੇ ਉਸ ਨੂੰ ਬੜੀ ਮੁਸ਼ਕਤ ਨਾਲ ਕਾਰ ’ਚੋ ਬਾਹਰ ਕੱਢਿਆ ਤੇ ਉਸ ਦੇ ਮਾਮੂਲੀ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਕੈਂਟਰ ਚਾਲਕ ਮੌਕੇ ’ਤੇ ਫਰਾਰ ਹੋ ਗਿਆ। ਉਨਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਉਸ ਦੀ ਮਦਦ ਕੀਤੀ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।