ਕੇਂਦਰ ਸਰਕਾਰ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜੀਆਂ
ਕੇਂਦਰ ਸਰਕਾਰ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜੀਆਂ
Publish Date: Wed, 04 Feb 2026 04:35 PM (IST)
Updated Date: Wed, 04 Feb 2026 04:38 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਕੁੱਲ ਹਿੰਦ ਕਿਸਾਨ ਸਭਾ ਦੀ ਗੜ੍ਹਸ਼ੰਕਰ ਇਕਾਈ ਵੱਲੋਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਇੱਕ ਵਾਰ ਵੀ ਕਿਸਾਨਾਂ ਦਾ ਨਾਮ ਨਹੀਂ ਲਿਆ ਅਤੇ ਨਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਬਾਰੇ ਕੋਈ ਗੱਲ ਕੀਤੀ। ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ ਰੁਪਏ ਕਰਜ਼ਾ ਮੁਆਫ਼ ਹੋ ਚੁੱਕਾ ਹੈ ਜਦਕਿ ਕਿਸਾਨਾਂ, ਮਜ਼ਦੂਰਾਂ ਦਾ 19 ਲੱਖ ਕਰੋੜ ਦਾ ਕਰਜ਼ਾ ਜਿਉਂ ਦਾ ਤਿਉਂ ਖੜ੍ਹਾ ਹੈ ਅਤੇ ਫਸਲਾਂ ਦੀ ਪੈਦਾਵਾਰ ਘਟੀ ਹੈ। ਮਨਰੇਗਾ ਸਕੀਮ ਦਾ ਵੀ ਭੋਗ ਪਾ ਦਿੱਤਾ ਗਿਆ ਹੈ ਜਿਸ ਨੂੰ ਵੀ ਜੀਰਾਮ ਜੀ ਸਕੀਮ ਤਹਿਤ 60% ਕੇਂਦਰ ਅਤੇ 40% ਰਾਜ ਸਰਕਾਰ ਦਾ ਹਿੱਸਾ ਹੋਵੇਗਾ ਜਦਕਿ ਪਹਿਲਾਂ 90% ਕੇਂਦਰ ਅਤੇ 10% ਫੀਸਦੀ ਰਾਜ ਸਰਕਾਰਾਂ ਹਿੱਸਾ ਪਾਉਂਦੀਆਂ ਸਨ। ਉਨ੍ਹਾਂ ਬਿਜਲੀ ਬਿੱਲ 2025 ਅਤੇ ਸੀਡ ਬਿਲ 2025 ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਮੀਤ ਸਿੰਘ ਪਾਂਗਲੀ, ਹਰਨੇਕ ਸਿੰਘ ਬੰਗਾ, ਵਿੱਕੀ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਰੋਸ਼ਨ ਲਾਲ,ਹਰਮੇਸ਼, ਮੰਗਾ,ਬੋਬੀ,ਬੀਬੀ ਸੁਨੀਤਾ, ਮਹਿੰਦਰ ਕੌਰ, ਬੱਬਲੀ ਆਦਿ ਹਾਜ਼ਰ ਸਨ।