ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ
ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ
Publish Date: Wed, 04 Feb 2026 04:31 PM (IST)
Updated Date: Wed, 04 Feb 2026 04:35 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਅਮਨਦੀਪ ਹੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਇਹ ਮੁਕਾਬਲਾ ਕਰਵਾਉਣ ਦਾ ਅਸਲ ਮਕਸਦ ਵਿਦਿਆਰਥੀਆਂ ਵਿਚ ਲਿਪੀ ਪ੍ਰਤੀ ਰੁਚੀ ਵਧਾਉਣਾ ਅਤੇ ਸੁੱਚਜੀ ਲਿਖਾਈ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਇਸ ਉਤਸ਼ਾਹ ਭਰੇ ਕਾਰਜ ਲਈ ਵਧਾਈ ਦਿੱਤੀ ਤੇ ਪੰਜਾਬੀ ਵਿਭਾਗ ਦੇ ਡਾ. ਕੰਵਲਜੀਤ ਕੌਰ ਅਤੇ ਪ੍ਰੋ. ਸੌਰਵ ਦਾਦਰੀ ਦੀ ਸ਼ਲਾਘਾ ਕੀਤੀ। ਮੁਕਾਬਲੇ ਵਿਚ ਦੀਕਸ਼ਾ ਰਾਣੀ ਐੱਮ.ਐੱਸ.ਸੀ. ਕਮਿਸਟਰੀ ਭਾਗ ਪਹਿਲਾ ਨੇ ਪਹਿਲਾ, ਰੀਤਿਕਾ ਬੀ.ਏ. ਭਾਗ ਦੂਜਾ ਨੇ ਦੂਜਾ, ਸਪਨਾ ਰਾਣੀ ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਟੇਜ ਸੰਚਾਲਨ ਡਾ. ਕੰਵਲਜੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਰੀਤੂ ਸਿੰਘ, ਪ੍ਰੋ. ਅਰਵਿੰਦਰ ਸਿੰਘ ਅਰੌੜਾ, ਪ੍ਰੋ. ਨਵਦੀਪ ਸਿੰਘ, ਪ੍ਰੋ. ਸੌਰਵ ਦਾਦਰੀ ਅਤੇ ਵਿਦਿਆਰਥੀ ਹਾਜ਼ਰ ਹੋਏ।