ਸ਼ੋਭਾ ਯਾਤਰਾ ’ਚ ਜੈ ਰਵਿਦਾਸ ਦੇ ਜੈਕਾਰਿਆਂ ਨਾਲ ਗੂੰਜਿਆ ਮਾਹਿਲਪੁਰ
ਸ੍ਰੀ ਗੁਰੂ ਰਵਿਦਾਸ ਜੀ ਦੀ ਸੋਭਾ ਯਾਤਰਾ ’ਚ ਜੈ ਰਵਿਦਾਸ ਦੇ ਜੈਕਾਰਿਆ ਨਾਲ ਗੂੰਜਿਆ ਮਾਹਿਲਪੁਰ
Publish Date: Mon, 02 Feb 2026 04:04 PM (IST)
Updated Date: Tue, 03 Feb 2026 04:02 AM (IST)

-ਕੀਰਤਨੀ ਜਥਿਆਂ ਨੇ ਕੀਰਤਨ ਕਰ ਕੇ ਸੰਗਤ ਨੂੰ ਕੀਤਾ ਨਿਹਾਲ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਮਾਹਿਲਪੁਰ ਦੇ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਤੋਂ ਪੰਜ ਪਿਆਰਿਆ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਮਾਹਿਲਪੁਰ ਵਾਸੀਆ ਵਲੋਂ ਸਮੂਹ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੰਬੜਦਾਰ ਗੁਰਮੀਤ ਸਿੰਘ ਨੇ ਸਮੂਹ ਮਾਹਿਲਪੁਰ ਨਿਵਾਸੀਆ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਵੱਡੇ ਪੱਧਰ ’ਤੇ ਸੰਗਤ ਸ਼ਾਮਲ ਹੋਈ। ਇਹ ਨਗਰ ਕੀਰਤਨ ਵੱਖ ਵੱਖ ਵਾਰਡਾ, ਗਲੀਆਂ ਮੁਹੱਲਿਆ ਚੋਂ ਹੁੰਦੇ ਹੋਏ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਆ ਸਮਾਪਤ ਹੋਇਆ। ਕੀਰਤਨੀ ਜਥੇ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾ ਵੱਲੋ ਜਗ੍ਹਾ-ਜਗ੍ਹਾ ਤੇ ਗੇਟ ਬਣਾਏ ਹੋਏ ਸਨ। ਇਸ ਨਗਰ ਕੀਰਤਨ ਵਿਚ ਵੱਖ ਵੱਖ ਰਾਜਨੀਤਕ ਪਾਰਟੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਇਲਾਕੇ ਦੀ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਡਾ ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ, ਬਿਸਨ ਦਾਸ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ ਹੀਰਾ,ਬਖਸੀਸ ਸਿਘ ਭੀਮ, ਸੁਰਿੰਦਰਪਾਲ ਸਿੰਘ ਪ੍ਰਦੇਸੀ, ਰੇਸਮ ਸਿੰਘ, ਜਰਨੈਲ ਸਿੰਘ, ਚਮਨ ਲਾਲ ਟੂਟੋ ਮਜਾਰਾ, ਬਨਾਰਸੀ ਦਾਸ, ਕੁਲਵੰਤ ਸਿੰਘ, ਰਾਜੀਵ ਕੁਮਾਰ ਰਾਜੂ ਹੁਸਨ ਲਾਲ, ਮਾ. ਤੇਲੂ ਰਾਮ, ਚਰਨਜੀਤ ਚਰਨਾ, ਹਰਜਿੰਦਰ ਕੌਰ, ਗਿਆਨ ਕੌਰ, ਨਿਰਮਲ ਕੌਰ ਆਦਿ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।