ਗਿਲਜੀਆਂ ਪਰਿਵਾਰ ਵੱਲੋ ਪਿੰਡ ਜਲਾਲਪੁਰ ਨੂੰ ਐਂਬੂਲੈਂਸ ਕੀਤੀ ਭੇਟ
ਗਿਲਜੀਆਂ ਪਰਿਵਾਰ ਵੱਲੋ ਪਿੰਡ ਜਲਾਲਪੁਰ ਨੂੰ ਐਂਬੂਲੈਂਸ ਕੀਤੀ ਭੇਂਟ
Publish Date: Sun, 01 Feb 2026 03:58 PM (IST)
Updated Date: Mon, 02 Feb 2026 04:02 AM (IST)

ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ: ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਬਲਾਕ ਟਾਂਡਾ ਦੇ ਪਿੰਡ ਜਲਾਲਪੁਰ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੰਘ ਸਭਾ ਵਿਖੇ ਹੋਏ ਸਮਾਗਮ ਦੌਰਾਨ ਪਿੰਡ ਦੀ ਸਹੂਲਤ ਲਈ ਇੱਕ ਐਂਬੂਲੈਂਸ ਭੇਟ ਕੀਤੀ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗਿਲਜੀਆਂ ਦੇ ਅਮਰੀਕਾ ਰਹਿੰਦੇ ਪਲਵਿੰਦਰ ਸਿੰਘ ਰੋਮਨ ਗਿਲਜੀਆਂ ਅਤੇ ਪਰਮਜੀਤ ਕੌਰ ਸਵੀਟੀ ਗਿਲਜੀਆਂ ਵੱਲੋਂ ਸੂਬੇਦਾਰ ਅਮਰੀਕ ਸਿੰਘ ਅਤੇ ਮਾਤਾ ਗਿਆਨ ਕੌਰ ਦੀ ਯਾਦ ਵਿਚ ਭੇਂਟ ਕੀਤੀ ਇਹ ਐਂਬੂਲੈਂਸ ਸਾਬਕਾ ਮੰਤਰੀ ਗਿਲਜੀਆਂ ਨੇ ਗੁਰੂਘਰ ਦੇ ਸੇਵਾਦਾਰਾਂ ਦੇ ਸਪੁਰਦ ਕੀਤੀ ਹੈ। ਇਸ ਤੋਂ ਪਹਿਲਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਜਲਾਲਪੁਰ ਵਾਸੀਆਂ ਨੂੰ ਐਂਬੂਲੈਂਸ ਦੀ ਸਹੂਲਤ ਦੇਣ ਲਈ ਸਾਬਕਾ ਮੰਤਰੀ ਗਿਲਜੀਆਂ ਅਤੇ ਸਮੂਹ ਗਿਲਜੀਆਂ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਵਿਚ ਸਾਬਕਾ ਮੰਤਰੀ ਗਿਲਜੀਆਂ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਸਮਾਜਿਕ ਵਿਕਾਸ ਦੇ ਕਾਰਜਾਂ ਵਿਚ ਵਿਦੇਸ਼ਾਂ ਵਿਚ ਵਸੇ ਮਿਹਨਤ ਦੀ ਕਮਾਈ ਕਰਨ ਵਾਲੇ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ । ਇਸ ਮੌਕੇ ਚੇਅਰਮੈਨ ਲਖਵੀਰ ਸਿੰਘ ਲੱਖੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੁੱਜਰ, ਰਵਿੰਦਰ ਕੌਰ, ਰਾਜਵਿੰਦਰ ਕੌਰ, ਜਸਵੀਰ ਕੌਰ, ਸੁਰਜੀਤ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਪੰਚ ਨਰਿੰਦਰ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਸਾਬਕਾ ਮੈਂਬਰ , ਨਰਿੰਦਰ ਸਿੰਘ, ਪ੍ਰਕਾਸ਼ ਰਾਮ, ਅਜੀਤ ਸਿੰਘ, ਜੀਤ ਸਿੰਘ, ਕੁਲਵਿੰਦਰ ਸਿੰਘ ਅਮਰੀਕਾ, ਕੈਪਟਨ ਸੁਖਚੈਨ ਸਿੰਘ, ਸ਼ਿਵਦੇਵ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ ਕਾਲਾ, ਅਵਤਾਰ ਸਿੰਘ ਸੈਕਟਰੀ, ਸਾਬੀ, ਜਸਵੀਰ ਸਿੰਘ ਅਤੇ ਸੇਵਾ ਸਿੰਘ ਆਦਿ ਮੌਜੂਦ ਸਨ।