ਪਾਣੀ ਦੀ ਨਿਕਾਸ ਨਾ ਹੋਣ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਿੰਡ ਵਾਸੀ ਨਰਕਭਰੀ ਜਿੰਦਗੀ ਜਿਉਣ ਲਈ ਮਜ਼ਬੂਰ
Publish Date: Fri, 30 Jan 2026 05:04 PM (IST)
Updated Date: Sat, 31 Jan 2026 04:07 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡ ਹਕੂਮਤਪੁਰ ਕਰੀਬ ਦੋ ਮਹੀਨੇ ਤੋਂ ਟੋਭੇ ਦੇ ਗੰਦੇ ਪਾਣੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਗਲੀਆਂ ’ਚ ਖੜਨ ਨਾਲ ਨਰਕ ਭਰੀ ਜਿੰਦਗੀ ਜੀ ਰਹੇ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ, ਐਮ.ਪੀ.ਵਿਧਾਇਕ ਤੇ ਬੀਡੀਪੀਓ ਵਿਰੁੱਧ ਸਾਬਕਾ ਸਰਪੰਚ ਪਲਵਿੰਦਰ ਸਿੰਘ ਤੇ ਸਮਾਜ ਸੇਵੀ ਵਿਜੇ ਕੁਮਾਰ ਦੀ ਅਗਵਾਈ ’ਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀ ਰਾਮ ਲਾਲ, ਪਲਵਿੰਦਰ ਸਿੰਘ, ਵਿਜੇ ਕੁਮਾਰ ਕੁਲਦੀਪ ਸਿੰਘ, ਅਜੇ ਕੁਮਾਰ, ਅਜੀਤ ਪਾਲ, ਰਮਨਦੀਪ, ਜਸਵਿੰਦਰ ਸਿੰਘ, ਸੇਵਾ ਸਿੰਘ, ਰਜਿੰਦਰ ਕੌਰ ਪੰਚ, ਕੁਲਵੀਰ ਕੌਰ, ਕਸ਼ਨੀਰ ਕੌਰ, ਰਣਜੀਤ ਕੌਰ, ਕੁਲਵੰਤ ਕੌਰ, ਅਮਨਦੀਪ ਕੌਰ, ਕ੍ਰਿਸ਼ਨਾ, ਨਿਰਮਲਾ, ਸੁਨੀਤਾ ਰਾਣੀ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਟੋਭੇ ਦੇ ਗੰਦਾ ਪਾਣੀ ਪਹਿਲਾਂ ਖੇਤਾਂ ’ਚੋਂ ਹੁੰਦਾ ਹੋਇਆ ਅੱਗੇ ਚਲਾ ਜਾਂਦਾ ਸੀ ਪਰ ਹੁਣ ਜਿੰਮੀਦਾਰਾਂ ਭਾਈਚਾਰੇ ਵਲੋਂ ਬੰਨ੍ਹ ਲਗਾਉਣ ਕਰਕੇ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਅਤੇ ਇਹ ਪਾਣੀ ਗਲੀਆਂ ’ਚ ਹੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਗਲੀਆਂ ’ਚ ਪਾਣੀ ਖੜਨ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਕ ਰਹੇ ਉੱਥੇ ਟੁੱਟੀਆਂ ਦੀਆਂ ਪਾਈਪਾਂ ’ਚ ਵੀ ਗੰਦਾ ਪਾਣੀ ਆਉਣ ਲੱਗ ਪਿਆ ਹੈ ਤੇ ਉਹ ਗੰਦਾ ਪਾਣੀ ਪੀ ਜ਼ਿੰਦਗੀ ਬਸਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਗੰਦੇ ਪਾਣੀ ਚੋਂ ਲੰਘਣ ਨਾਲ ਉਨ੍ਹਾਂ ਦੇ ਪੈਰਾ ’ਤੇ ਕਰੋਈਆਂ ਵੀ ਹੋ ਗਈ ਤੇ ਹੋਰ ਵੱਡੀਆਂ ਬਿਮਾਰੀਆਂ ਫੈਲਣ ਦਾ ਖਾਦਸ਼ਾ ਹੈ। ਦੱਸਿਆ ਇਸ ਸਬੰਧੀ ਉਨ੍ਹਾਂ ਸਰਪੰਚ, ਬੀਡੀਪੀਓ ਮਾਹਿਲਪੁਰ ਰਾਜਿੰਦਰ ਕੌਰ ਨੂੰ ਵੀ ਦੱਸਿਆ ਪਰ ਕੋਈ ਅਸਰ ਨਹੀਂ। ਫਿਰ ਉਨ੍ਹਾਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੂੰ ਵੀ ਮੰਗ ਪੱਤਰ ਦਿੱਤਾ ਪਰ ਕੋਈ ਹੱਲ ਨਹੀਂ ਹੋਇਆ।
ਜਲਦ ਹੋਵੇਗਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ : ਬੀਡੀਪੀਓ ਰਜਿੰਦਰ ਕੌਰ
ਇਸ ਮੌਕੇ ਬੀ.ਡੀ.ਪੀ.ਓ ਮਾਹਿਲਪੁਰ ਰਜਿੰਦਰ ਕੌਰ ਤੇ ਪਿੰਡ ਦੇ ਸਰਪੰਚ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਟੋਭੇ ਦੇ ਪਾਣੀ ਦਾ ਅੱਗੇ ਤੋਂ ਨਿਕਾਸੀ ਨਾ ਹੋਣ ਕਾਰਨ ਕਾਰਨ ਇਹ ਪਾਣੀ ਟੱਭ ਨਾਲ ਲੱਗਦੇ ਘਰਾਂ ਦੀਆਂ ਗਲੀਆਂ ’ਚ ਜਾ ਵੜਿਆ । ਉਨ੍ਹਾਂ ਦੱਸਿਆ ਕਿ ਜਲਦ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।