ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਪ੍ਰਭਾਤ ਫੇਰੀਆਂ
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਪ੍ਰਭਾਤ ਫੇਰੀਆਂ
Publish Date: Fri, 30 Jan 2026 04:53 PM (IST)
Updated Date: Sat, 31 Jan 2026 04:05 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਟੂਟੋ ਮਜਾਰਾ ਵਿਚ ਸੰਤ ਕਰਤਾਰ ਦਾਸ, ਸੰਚਾਲਕ ਡੇਰਾ ਸੰਤ ਬਾਬਾ ਗੁਰਮੁਖ ਦਾਸ ਅਤੇ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਟੂਟੋਮਜਾਰਾ ਦੇ ਉੱਦਮ ਸਦਕਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰੇ ਪਿੰਡ ਵਿੱਚ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ। ਜਿਸ ਵਿਚ ਪਿੰਡ ਵਾਸੀ ਇਕ ਸੁੰਦਰ ਪਾਲਕੀ ਵਿੱਚ ਗੁਰੂ ਸਾਹਿਬ ਦੀ ਤਸਵੀਰ ਸਸ਼ੋਭਿਤ ਕਰਕੇ ਗੂਰੂ ਜੀ ਦਾ ਗੁਣਗਾਨ ਕਰ ਰਹੇ ਹਨ। ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਟੂਟੋਮਜਾਰਾ ਦੇ ਮੈਂਬਰ ਲਖਵੀਰ ਸਿੰਘ ਡੈਂਪੀ ਨੇ ਦੱਸਿਆ ਕਿ 01 ਫਰਵਰੀ ਨੂੰ ਪਿੰਡ ਦੇ ਜੰਜਘਰ ਵਿਚ ਪ੍ਰਕਾਸ਼ ਪੁਰਬ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਉਪਰੰਤ ਗੂਰੂ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।