ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਇਕ ਮੁਲਜ਼ਮ ਕਾਬੂ
ਮਾਹਿਲਪੁਰ ਪੁਲਿਸ ਵਲੋ 55 ਨਸੀਲੀਆ ਗੋਲੀਆ ਸਮੇਤ ਇੱਕ ਕਾਬੂ
Publish Date: Fri, 30 Jan 2026 04:14 PM (IST)
Updated Date: Sat, 31 Jan 2026 04:02 AM (IST)
ਮਾਹਿਲਪੁਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਸੰਦੀਪ ਕੁਮਾਰ ਮਲਿਕ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿੱਤੇ ਦਿਸ਼ਾਂ ਨਿਰਦੇਸ਼ਾਂ ਅਤੇ ਦਲਜੀਤ ਸਿੰਘ ਖੱਖ ਡੀਐਸਪੀ ਗੜ੍ਹਸ਼ੰਕਰ ਦੀਆਂ ਹਦਾਇਤਾਂ ਅਨੁਸਾਰ ਸਬ ਇੰਸਪੈਕਟਰ ਮਦਨ ਸਿੰਘ ਮੁੱਖ ਥਾਣਾ ਅਫਸਰ ਮਾਹਿਲਪੁਰ ਦੇ ਦੇਖ ਰੇਖ ਹੇਠ ਐੱਸਆਈ ਰਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਪੁਲਿਸ ਟੂਟੋ ਮੁਜ਼ਾਰਾ ਤੋਂ ਥੋੜ੍ਹੇ ਪਿੱਛੇ ਸੀ ਤਾਂ ਬੰਦ ਹੋਏ ਪੈਟਰੋਲ ਪਾਸ ਇੱਕ ਨੌਜਵਾਨ ਖੜ੍ਹਾ ਸੀ ਦਿਖਾਈ ਦਿੱਤਾ ਜੋ ਸਾਹਮਣੇ ਤੋਂ ਗੱਡੀ ਵਿੱਚ ਪੁਲਿਸ ਪਾਰਟੀ ਆਉਂਦੀ ਵੇਖ ਕੇ ਇਕਦਮ ਘਬਰਾ ਕੇ ਬੰਦ ਪਏ ਪੈਟਰੋਲ ਪੰਪ ਵੱਲ ਨੂੰ ਮੋੜ ਕੇ ਦੌੜਨ ਲੱਗ ਪਿਆ। ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਸਾਥੀਆਂ ਸਮੇਤ ਕਾਬੂ ਕਰ ਲਿਆ ਅਤੇ ਨਾਮ ਪੁੱਛਣ ’ਤੇ ਉਸਨੇ ਆਪਣਾ ਨਾਂ ਨਵਜੋਤ ਸਿੰਘ ਉਰਫ ਕਰਨ ਪੁੱਤਰ ਜਸਵਿੰਦਰ ਸਿੰਘ ਵਾਸੀ ਹਿਆਤਪੁਰ ਉਮਰ 28 ਸਾਲ ਦੱਸਿਆ। ਸਾਥੀਆਂ ਦੀ ਹਾਜ਼ਰੀ ਵਿੱਚ ਤਲਾਸ਼ੀ ਦੌਰਾਨ ਨਵਜੋਤ ਸਿੰਘ ਨੇ ਪਹਿਨੀ ਜੈਕਟ ਦੀ ਸੱਜੀ ਜੇਬ ਵਿੱਚੋਂ ਪਾਬੰਦੀਸ਼ੁਦਾ 55 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।