ਨਸਰਾਲਾ ਸਕੂਲ ਦੀਆਂ ਖਿਡਾਰਨਾਂ ਨੇ ਜਿੱਤੇ ਚਾਂਦੀ ਦੇ ਮੈਡਲ
69ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਸਮਾਰਟ ਸਕੂਲ ਨਸਰਾਲਾ ਦੀਆ ਖਿਡਾਰਨਾ ਨੇ ਜਿੱਤੇ ਚਾਂਦੀ ਮੈਡਲ
Publish Date: Fri, 30 Jan 2026 04:12 PM (IST)
Updated Date: Sat, 31 Jan 2026 04:02 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ,
ਨਸਰਾਲਾ : ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਵੱਲੋਂ 69ਵੀਆਂ ਨੈਸ਼ਨਲ ਸਕੂਲ ਖੇਡਾਂ ਹੈਂਡਬਾਲ ਅੰਡਰ- 17 ਲੜਕੀਆਂ ਜੋ ਕਿ ਗੁਜਰਾਤ ਦੇ ਸ਼ਹਿਰ ਸੋਮਨਾਥ ਵਿੱਚ ਸਫਲਤਾ ਪੂਰਵਕ ਸਮਾਪਤ ਹੋਈਆ। ਇਹ ਜਾਣਕਾਰੀ ਦਿੰਦਿਆ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੈਸ਼ਨਲ ਖੇਡਾਂ ਵਿੱਚ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਦੀਆਂ ਖਿਡਾਰਨਾ ਸਿਮਰਨ ਕੌਰ ਅਤੇ ਪ੍ਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿਮਰਨ ਕੌਰ ਨਸਰਾਲਾ ਦੀ ਕਪਤਾਨੀ ਹੇਠ ਪੰਜਾਬ ਦੀ ਟੀਮ ਨੇ ਆਪਣੇ ਪੂਲ ਦੇ ਸਾਰੇ ਮੈਚਾਂ, ਕੁਆਰਟਰ ਫਾਈਨਲ ਅਤੇ ਸੈਮੀ ਫਾਈਨਲ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਕੇ ਜੇਤੂ ਰਹੀ ਅਤੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ।
ਫਾਈਨਲ ਮੈਚ ਗੁਜਰਾਤ ਨਾਲ ਹੋਇਆ ਜਿਸ ਵਿੱਚ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ।ਸਕੂਲ ਪੁੱਜਣ ’ਤੇ ਸਵੇਰ ਦੀ ਸਭਾ ਵਿੱਚ ਸਕੂਲ ਦੀ ਹੈਂਡਬਾਲ ਟੀਮ ਦੇ ਇੰਚਾਰਜ ਲੈਕਚਰਾਰ ਸੁਖਦੇਵ ਸਿੰਘ ਅਤੇ ਰਾਸ਼ਟਰੀ ਪੱਧਰ ’ਤੇ ਸਿਲਵਰ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਟੀਮ ਦੀ ਕੈਪਟਨ ਸਿਮਰਨ ਕੌਰ ਅਤੇ ਪ੍ਰੀਆ ਦਾ ਸਕੂਲ ਪ੍ਰਿੰਸੀਪਲ ਸ੍ਰੀ ਧਰਮਿੰਦਰ ਕੁਮਾਰ ਸ਼ਰਮਾ ਅਤੇ ਸਮੂਹ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਬੋਲਦਿਆ ਪ੍ਰਿੰਸੀਪਲ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਸਾਡੀਆਂ ਖਿਡਾਰਨਾਂ ਨੇ ਰਾਸ਼ਟਰੀ ਪੱਧਰ ’ਤੇ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਨੈਸ਼ਨਲ ਲੈਵਲ ਤੱਕ ਰੋਸ਼ਨ ਕੀਤਾ ਹੈ। ਉਹਨਾਂ ਟੀਮ ਇੰਚਾਰਜ ਲੈਕਚਰਾਰ ਸੁਖਦੇਵ ਸਿੰਘ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਲੈਕਚਰਾਰ ਕੁਲਵਿੰਦਰ ਸਿੰਘ,ਲੈਕਚਰਾਰ ਸੁਖਦੇਵ ਸਿੰਘ,ਨੀਲਮ ਕੁਮਾਰੀ,ਨਵਜੋਤ ਕੌਰ,ਬਲਜੀਤ ਸਿੰਘ,ਸੰਜੀਤ , ਨਰਿੰਦਰ ਕੌਰ, ਵਨੀਤਾ ਰਾਣੀ, ਕਮਲੇਸ਼, ਮੰਜੂ, ਪ੍ਰੀਆ, ਸੋਨੀਆ, ਵੀਨਾ, ਰਜਵਿੰਦਰ, ਆਰਤੀ, ਕੋਮਲ, ਕਿਰਨ,ਸੰਜੀਵ ਰਤਨ, ਕ੍ਰਾਂਤੀਪਲ, ਵਿਸ਼ਾਲ,ਤਜਿੰਦਰ, ਗੁਰਦੀਪ ਕੌਰ ਆਦਿ ਹਾਜ਼ਰ ਸਨ।