ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਜਥੇਬੰਦਕ ਢਾਂਚੇ ਦਾ ਐਲਾਨ
ਸਾਲ 2026-2029 ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਜਥੇਬੰਦਕ ਢਾਂਚੇ ਦਾ ਹੋਇਆ ਐਲਾਨ
Publish Date: Sat, 24 Jan 2026 07:56 PM (IST)
Updated Date: Sun, 25 Jan 2026 04:19 AM (IST)

ਹਰਦੇਵ ਸਿੰਘ ਕੌਂਸਲ ਨੂੰ ਕੌਮੀ ਪ੍ਰਧਾਨ ਤੇ ਕੁਲਦੀਪ ਸਿੰਘ ਖਾਂਬਾ ਨੂੰ ਕੌਮੀ ਚੇਅਰਮੈਨ ਚੁਣਿਆ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਾਮਗੜ੍ਹੀਆ ਸਿੱਖ ਔਰਗੇਨਾਈਏਸ਼ਨ ਇੰਡੀਆ ਦੇ ਸਾਲ 2026 ਤੋਂ 2029 ਤੱਕ ਤਿੰਨ ਸਾਲ ਲਈ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ ਪਹਿਲਾਂ ਰਹਿ ਚੁੱਕੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੂੰ ਸਰਵਸੰਮਤੀ ਨਾਲ ਕੌਮੀ ਪ੍ਰਧਾਨ ਅਤੇ ਕੁਲਦੀਪ ਸਿੰਘ ਖਾਂਬਾ ਨੂੰ ਕੌਮੀ ਚੇਅਰਮੈਨ ਚੁਣਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਕੌਮੀ ਜਨ. ਸਕੱਤਰ ਗੁਰਦੇਵ ਸਿੰਘ ਪਵਾਰ ਰਿਟਾ. ਐਕਸੀਅਨ ਨੇ ਦੱਸਿਆ ਕਿ ਇਹ ਸਾਰੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ, ਜਿਸ ਮੁਤਾਬਕ ਪਰਮਜੀਤ ਸਿੰਘ ਕਲਿਆਣ ਨੂੰ ਸੀਨੀਅਰ ਉੱਪ ਚੇਅਰਮੈਨ, ਜਗਜੀਤ ਸਿੰਘ ਪਨੇਸਰ ਮਾਲਕ ਪਨੇਸਰ ਕੰਬਾਈਨ ਹੰਡਿਆਈਆ ਬਰਨਾਲਾ ਨੂੰ ਕੌਮੀ ਵਾਈਸ ਚੇਅਰਮੈਨ, ਅਮਰਜੀਤ ਸਿੰਘ ਆਸੀ, ਮਲਕੀਅਤ ਸਿੰਘ ਮਰਵਾਹਾ, ਹਰਦੀਪ ਸਿੰਘ ਪਲਾਹਾ ਲੁਧਿਆਣਾ, ਗੁਰਜਿੰਦਰ ਸਿੰਘ ਗੁਰਦਾਸਪੁਰ, ਅਮਰਜੀਤ ਸਿੰਘ ਅੰਮ੍ਰਿਤਸਰ ਨੂੰ ਕੌਮੀ ਸੀਨੀਅਰ ਉੱਪ ਪ੍ਰਧਾਨ, ਕਸ਼ਮੀਰ ਸਿੰਘ ਗੀਗਨਵਾਲ ਨੂੰ ਕੌਮੀ ਸਕੱਤਰ ਜਨਰਲ, ਗੁਰਬਿੰਦਰ ਸਿੰਘ ਪਲਾਹਾ ਨੂੰ ਕੌਮੀ ਜਨਰਲ ਸਕੱਤਰ ਕਮ ਪ੍ਰੈੱਸ ਸਕੱਤਰ, ਜਗਸੀਰ ਸਿੰਘ ਧੀਮਾਨ ਬਰਨਾਲਾ ਕੌਮੀ ਜਨ. ਸਕੱਤਰ, ਗੁਰਵਿੰਦਰ ਸਿੰਘ ਗਿੰਦਾ ਝਾਂਸ ਲੁਧਿਆਣਾ ਨੂੰ ਪੰਜਾਬ ਪ੍ਰਧਾਨ ਜਸਵੰਤ ਸਿੰਘ ਭੋਗਲ ਨੂੰ ਚੇਅਰਮੈਨ ਪੰਜਾਬ, ਹਰਦੀਪ ਸਿੰਘ ਨੰਨੜੇ ਉਂਕਾਰ ਇੰਡਸਟਰੀ ਧੂਰੀ ਨੂੰ ਸੀਨੀਅਰ ਵਾਈਸ ਚੇਅਰਮੈਨ ਪੰਜਾਬ, ਗੁਰਮਿੰਦਰ ਕੌਰ ਨੂੰ ਵਾਈਸ ਚੇਅਰਪਰਸਨ ਪੰਜਾਬ ਚੁਣਿਆ ਗਿਆ। ਇਸ ਤੋਂ ਇਲਾਵਾ ਵਰਲਡ ਲੈਵਲ ਕੌਰ ਕਮੇਟੀ ਦੀ ਸਥਾਪਨਾ ਕਰਦਿਆਂ ਚਰਨਜੀਤ ਸਿੰਘ ਝੰਡੇਆਣਾ ਮੋਗਾ, ਕੁਲਵੀਰ ਸਿੰਘ ਮੋਰਿੰਡਾ ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਰੋਪੜ, ਗਿਆਨ ਸਿੰਘ ਸੱਗੂ ਪ੍ਰਧਾਨ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਅੰਮ੍ਰਿਤਸਰ ਨੂੰ ਮੈਂਬਰ ਲਿਆ ਗਿਆ ਹੈ।