ਸੰਸਦ ਸੈਸ਼ਨ ਦੀ ਗਤੀਵਿਧੀ ਤੇ ਕੁਇੱਜ਼ ਪ੍ਰਤੀਯੋਗਤਾ ਕਰਵਾਈ
ਸੰਸਦ ਸੈਸ਼ਨ ਦੀ ਗਤੀਵਿਧੀ ਅਤੇ ਕੁਇਜ਼ ਪ੍ਰਤੀਯੋਗਤਾ ਕਰਵਾਈ
Publish Date: Sat, 24 Jan 2026 07:30 PM (IST)
Updated Date: Sun, 25 Jan 2026 04:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹਰਿਆਣਾ: ਡਿਪਸ ਸਕੂਲ ਹਰਿਆਣਾ ਵਿੱਚ ਮੈਨੇਜਿੰਗ ਕਮੇਟੀ ਦੇ ਐਮ ਡੀ ਤਰਵਿੰਦਰ ਸਿੰਘ, ਸੀਏਓ ਰਮਣੀਕ ਸਿੰਘ, ਸੀਈਓ ਮਿਸ ਮੋਨਿਕਾ ਮੰਡੋਤਰਾ, ਡਾਈਰੈਕਟਰ ਕਰਨਲ ਪਿਯੂਸ਼ ਜਸਵਾਲ ਅਤੇ ਸਕੂਲ ਦੇ ਪ੍ਰਿੰਸੀਪਲ ਮਿਸ ਮੋਨੀਕਾ ਸੱਚਦੇਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਵਿੱਚ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਸਦ ਸ਼ੈਸ਼ਨ ਦੀ ਗਤੀਵਿਧੀ ਕਰਵਾਈ ਗਈ। ਇਸ ਵਿੱਚ ਵਿਦਿਆਰਥੀਆਂ ਵੱਲੋਂ ਸਪੀਕਰ ਅਤੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦਾ ਰੋਲ ਨਿਭਾਇਆ ਗਿਆ। ਵਿਦਿਆਰਥੀਆਂ ਨੇ ਵੱਖ ਵੱਖ ਮੁੱਦਿਆਂ ਤੇ ਬਹਿਸ ਅਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੇ ਐੱਮਪੀਜ਼ ਅਤੇ ਪਾਰਲੀਮੈਂਟ ਦੇ ਕੰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਦੇ ਨਾਲ ਨਾਲ ਚੌਥੀ ਜਮਾਤ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਕੁਇੱਜ਼ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਇਤਿਹਾਸ, ਭੂਗੋਲ, ਨਾਗਰਿਕ ਸ਼ਾਸਤਰ ਅਤੇ ਨਕਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਹਨਾਂ ਗਤੀਵਿਧੀਆਂ ਵਿੱਚ ਭਾਗ ਲਿਆ। ਅੰਤ ਵਿੱਚ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਦਾ ਉਤਸ਼ਾਹ ਵਧਾਉਂਦਿਆਂ ਉਹਨਾਂ ਨੂੰ ਅਜਿਹੀਆਂ ਸਰਬਪੱਖੀ ਵਿਕਾਸ ਵਾਲੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।