ਮੌਂਟੀ ਪਾਸੀ ਦੀ ਕਾਂਗਰਸ ਪਾਰਟੀ ’ਚ ਹੋਈ ਘਰ ਵਾਪਸੀ
ਕਸਬਾ ਹਰਿਆਣਾ ਦੇ ਮੌਂਟੀ ਪਾਸੀ ਵੱਲੋਂ ਕਾਂਗਰਸ ਪਾਰਟੀ ਵਿੱਚ ਹੋਈ ਘਰ ਵਾਪਸੀ
Publish Date: Sat, 24 Jan 2026 05:27 PM (IST)
Updated Date: Sun, 25 Jan 2026 04:10 AM (IST)

ਸਾਬਕਾ ਵਿਧਾਇਕ ਪਵਨ ਆਦੀਆ ਨੇ ਪਾਸੀ ਦੀ ਘਰ ਵਾਪਸੀ ਨੂੰ ਪਾਰਟੀ ਦੀ ਮਜ਼ਬੂਤੀ ਲਈ ਚੰਗਾ ਸੰਕੇਤ ਦੱਸਿਆ ਕਮਲ, ਪੰਜਾਬੀ ਜਾਗਰਣ, ਹਰਿਆਣਾ: ਹਲਕਾ ਸ਼ਾਮ ਚੁਰਾਸੀ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲ ਗਈ ਜਦੋਂ ਕਈ ਸਾਲਾਂ ਤੋਂ ਪਾਰਟੀ ਦੀਆਂ ਸਰਗਰਮੀਆਂ ਤੋਂ ਕਿਨਾਰਾ ਕਰ ਚੁੱਕੇ ਕਸਬਾ ਹਰਿਆਣਾ ਨਾਲ ਸੰਬੰਧਿਤ ਪੁਰਾਣੇ ਕਾਂਗਰਸੀ ਆਗੂ ਗੁਲਸ਼ਨ ਰਾਏ ਮੌਟੀ ਪਾਸੀ ਨੇ ਸਾਬਕਾ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਪਾਰਟੀ ’ਚ ਹੁਸ਼ਿਆਰਪੁਰ ਤੋਂ ਵੱਖ ਵੱਖ ਜ਼ਿੰਮੇਵਾਰੀਆਂ ਨਿਭਾ ਚੁੱਕੇ ਮੋਂਟੀ ਪਾਸੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਵੇਲੇ ਕਾਂਗਰਸ ਤੋਂ ਕਿਨਾਰਾ ਕਰ ਲਿਆ ਸੀ, ਜਦੋਂ ਕਾਂਗਰਸ ’ਚ ਮੁੱਖ ਮੰਤਰੀ ਪਦ ’ਤੇ ਰਹੇ ਕਾਂਗਰਸ ਦੇ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੁਲਸ਼ਨ ਰਾਏ ਮੌਟੀ ਪਾਸੀ ਨੇ ਸਿਆਸੀ ਤੌਰ ’ਤੇ ਆਪਣੀਆਂ ਸਰਗਰਮੀਆਂ ਤਕਰੀਬਨ ਬਿਲਕੁਲ ਘੱਟ ਕਰ ਦਿੱਤੀਆਂ ਸਨ। ਇਸ ਮੌਕੇ ਬੋਲਦਿਆਂ ਮੋਂਟੀ ਪਾਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਲਈ ਕੰਮ ਕਰਨਾ ਉਹਨਾਂ ਨੂੰ ਆਪਣੀ ਪਰਿਵਾਰਿਕ ਵਿਰਾਸਤ ਤੋਂ ਮਿਲਿਆ ਹੈ। ਜਿਸ ਕਰਕੇ ਉਨਾਂ ਮੁੜ ਸਿਆਸੀ ਤੌਰ ’ਤੇ ਆਪਣੀਆਂ ਸੇਵਾਵਾਂ ਕਾਂਗਰਸ ਪਾਰਟੀ ਨੂੰ ਹੀ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਗੁਲਸ਼ਨ ਰਾਏ ਮੋਂਟੀ ਪਾਸੀ ਦੇ ਪਰਿਵਾਰ ਦੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਬੜੀ ਵੱਡੀ ਭੂਮਿਕਾ ਰਹੀ ਹੈ ਤੇ ਮੌਂਟੀ ਪਾਸੀ ਨੇ ਕਾਂਗਰਸ ਪਾਰਟੀ ਵਿੱਚ ਰਹਿੰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੜੀ ਮਿਹਨਤ ਕੀਤੀ ਹੈ। ਪਾਸੀ ਦੇ ਕਾਂਗਰਸ ਵਿੱਚ ਆਉਣ ਨਾਲ ਹਲਕਾ ਸ਼ਾਮ ਚੁਰਾਸੀ ਦੇ ਪੁਰਾਣੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਪਵਨ ਆਦੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਇਸ ਤਰ੍ਹਾਂ ਵਰਕਰਾਂ ਦਾ ਦੁਬਾਰਾ ਜੁੜਨਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਕੀ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਤੋਂ ਚਲਦਾ ਕਰਨ ਲਈ ਆਪਣੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਉਹਨਾਂ ਕਿਹਾ ਆਪ ਸਰਕਾਰ ਪੰਜਾਬ ਵਿੱਚ ਨਸ਼ਾ ਭਰਿਸ਼ਟਾਚਾਰ, ਗੈਰ ਕਾਨੂੰਨੀ ਮਾਈਨਿੰਗ, ਬੇਰੋਜ਼ਗਾਰੀ ਤੇ ਕਿਸਾਨ ਮਜ਼ਦੂਰਾਂ ਦੇ ਮਸਲੇ ਹੱਲ ਕਰਨੋ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਸ ਮੌਕੇ ਕਾਂਗਰਸ ਕਮੇਟੀ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ, ਪਵਿੱਤਰ ਸਿੰਘ ਪ੍ਰਧਾਨ ਯੂਥ ਕਾਂਗਰਸ ਹਲਕਾ ਚੁਰਾਸੀ, ਰਾਕੇਸ਼ ਬਹਿਲ ਸਾਬਕਾ ਪ੍ਰਧਾਨ ਨਗਰ ਕੌਸਲ, ਇਕਬਾਲ ਸਿੰਘ ਕੌਂਸਲਰ, ਜੋਗਿੰਦਰ ਸਿੰਘ, ਰਾਜਨ ਸ਼ਰਮਾ, ਰਾਜੇਸ਼ ਕੁਮਾਰ ਹੈਪਾ ,ਪਰਮਿੰਦਰ ਸਿੰਘ ਸ਼ੇਰਪੁਰ ,ਜੋਨੀ ਪਾਸੀ ,ਸੰਦੀਪ ਸਿੰਘ, ਜਸਕਰਨ ਸਿੰਘ, ਸਿਧਾਂਸ਼ੂ ਮਿਸ਼ਰਾ, ਸੰਜੀਵ ਕੁਮਾਰ, ਸਰਬਜੀਤ ਸਿੰਘ, ਰਾਜੀਵ ਸੱਭਰਵਾਲ,ਰਾਜੀਵ ਕੁਮਾਰ, ਸੂਰਜ ਪਾਸੀ, ਬਲਦੇਵ ਰਾਜ ਬੇਬੀ ਕਾਂਗਰਸੀ ਆਗੂ ,ਦਿਨੇਸ਼ ਕੁਮਾਰ, ਰੂਬਲ ਪਾਸੀ, ਵਿਨੈ ਪਾਸੀ, ਡਾ ਸੰਦੀਪ ਪਾਸੀ ਤੇ ਹੋਰ ਆਦਿ ਹਾਜ਼ਰ ਸਨ।