ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਮਨਾਈ
ਪਰਾਕ੍ਰਮ ਦਿਵਸ: ਸ਼੍ਰੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ"
Publish Date: Fri, 23 Jan 2026 05:27 PM (IST)
Updated Date: Sat, 24 Jan 2026 04:07 AM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਵਸ਼ਿਸ਼ਟ ਭਾਰਤੀ ਇੰਟਰਨੈਸ਼ਨਲ ਸਕੂਲ, ਦਾਤਾਰਪੁਰ ਨੇ 23 ਜਨਵਰੀ ਨੂੰ ਭਾਰਤ ’ਚ ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਦੇ ਮੌਕੇ ਪਰਾਕਰਮ ਦਿਵਸ ਮਨਾਇਆ। ਭਾਰਤ ਦੇ ਆਜ਼ਾਦੀ ਸੰਗਰਾਮ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ, ਖਾਸ ਕਰ ਕੇ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੌਜ) ਦੀ ਅਗਵਾਈ ਨੂੰ ਯਾਦ ਕੀਤਾ ਗਿਆ। ਬਹਾਦਰ ਆਜ਼ਾਦੀ ਘੁਲਾਟੀਏ ਨੇਤਾਜੀ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਨੂੰ ਉਨ੍ਹਾਂ ਦੀ ਹਿੰਮਤ ਤੇ ਦੇਸ਼ ਭਗਤੀ ਤੋਂ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਗਿਰਧਰ ਸ਼ਰਮਾ, ਮੈਨੇਜਰ ਕਪਿਸ਼ ਦੱਤ ਵਸ਼ਿਸ਼ਟ, ਪ੍ਰਿੰਸੀਪਲ ਦਿਨਕਰ ਪਰਾਸ਼ਰ, ਸਰੋਜ ਵਾਲਾ, ਕਰਮਜੀਤ ਕੌਰ, ਸੰਤੋਸ਼ ਕੁਮਾਰੀ, ਸੁਨੀਤਾ ਦੇਵੀ, ਮਧੂਬਾਲਾ, ਮੰਜੂ ਠਾਕੁਰ, ਵਿਨੋਦ ਕੁਮਾਰ, ਸੁਰੇਸ਼ ਸਿੰਘ ਤੇ ਸਾਰੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।