ਹਿੰਦੂ ਸਨਾਤਨ ਮਹਾਸੰਘ ਦੀ ਅਹਿਮ ਮੀਟਿੰਗ ’ਚ ਵਿਚਾਰਾਂ
ਹਿੰਦੂ ਸਨਾਤਨ ਮਹਾਸੰਘ ਦੀ ਅਹਿਮ ਬੈਠਕ ਆਯੋਜਿਤ
Publish Date: Fri, 23 Jan 2026 05:16 PM (IST)
Updated Date: Sat, 24 Jan 2026 04:04 AM (IST)

ਵਿਕਰਮ ਸੰਮਤ ਹਿੰਦੂ ਨਵਵਰ੍ਹੇ ਦੇ ਸਮਾਗਮਾਂ ਲਈ ਬਣਾਈ ਰਣਨੀਤੀ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਹਿੰਦੂ ਸਨਾਤਨ ਮਹਾਸੰਘ ਦੇ ਅਹੁਦੇਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਮਹਾਸੰਘ ਦੇ ਸਰਪ੍ਰਸਤ ਪ੍ਰਦੀਪ ਕਟੋਚ ਤੇ ਸੰਯੋਜਕ ਨਰਿੰਦਰ ਸ਼ਰਮਾ ‘ਪੱਪੀ’ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਬੈਠਕ ਵਿੱਚ ਮਹਾਸੰਘ ਦੇ ਪ੍ਰਦੇਸ਼ ਪ੍ਰਧਾਨ ਪ੍ਰਦੀਪ ਸਿੰਘ ਪਲਾਹਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।ਬੈਠਕ ਦਾ ਮੁੱਖ ਉਦੇਸ਼ ਵਿਕਰਮ ਸੰਵਤ ਹਿੰਦੂ ਨਵਵਰ੍ਹੇ ਦੇ ਸ਼ੁਭ ਅਵਸਰ ’ਤੇ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਸ ਲਈ ਰਣਨੀਤੀ ਤਿਆਰ ਕਰਨਾ ਸੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਦੇਸ਼ ਪ੍ਰਧਾਨ ਪ੍ਰਦੀਪ ਸਿੰਘ ਪਲਾਹਾ ਨੇ ਕਿਹਾ ਕਿ ਵਿਕਰਮ ਸੰਵਤ ਕੈਲੰਡਰ ਮਹਾਨ ਸਮਰਾਟ ਵਿਕਰਮਾਦਿਤ੍ਯ ਦੇ ਸ਼ਾਸਨ ਕਾਲ ਤੋਂ, ਈਸਵੀ ਸੰਵਤ ਤੋਂ ਲਗਭਗ 57 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਕਰਮ ਸੰਵਤ ਕੈਲੰਡਰ ਹਿੰਦੂ ਸਮਾਜ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਨਾਤਨ ਧਰਮ ਦੇ ਸਾਰੇ ਤਿਉਹਾਰ, ਉਤਸਵ ਅਤੇ ਸ਼ੁਭ ਕਾਰਜ ਇਸੇ ਕੈਲੰਡਰ ਦੇ ਆਧਾਰ ’ਤੇ ਮਨਾਏ ਜਾਂਦੇ ਹਨ। ਪਲਾਹਾ ਨੇ ਆਖਿਆ ਕਿ ਸਨਾਤਨ ਧਰਮ ਸਮਾਜ ਦੀ ਤਾਕਤ, ਸ਼ੌਰ੍ਯ ਅਤੇ ਊਰਜਾ ਦੇ ਸ੍ਰਿਜਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਨਾਤਨ ਧਰਮ ਪ੍ਰਤੀ ਨਿਸ਼ਠਾ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨਾਂ ਅਤੇ ਮਾਤਾ ਸ਼ਕਤੀ ਨੂੰ ਮਹਾਸੰਘ ਦੇ ਇਸ ਸ਼ਕਤੀ ਅਭਿਆਨ ਨਾਲ ਜੋੜਨ ’ਤੇ ਜ਼ੋਰ ਦਿੱਤਾ।ਇਸ ਦੌਰਾਨ ਸਰਪਰਸਤ ਪ੍ਰਦੀਪ ਕਟੋਚ ਅਤੇ ਸੰਯੋਜਕ ਨਰਿੰਦਰ ਸ਼ਰਮਾ ਪੱਪੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਵਿਕਰਮ ਸੰਮਤ ਨਵਵਰ੍ਹਾ ਸਮਾਗਮ ਨੂੰ ਸਫਲ ਬਣਾਉਣ ਲਈ ਪਿੰਡ-ਪਿੰਡ ਸੰਪਰਕ ਅਭਿਆਨ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ’ਚ ਮਹਾਸੰਘ ਦੇ ਸੀਨੀਅਰ ਸਲਾਹਕਾਰ ਠਾਕੁਰ ਵਿਕਰਮ ਸਿੰਘ, ਮੇਜਰ ਬਲਬੀਰ ਸਿੰਘ, ਕੁਲਦੀਪ ਰਾਜ ਕਾਲਾ, ਹੋਸ਼ਿਆਰ ਸਿੰਘ ਰਾਣਾ, ਅਸ਼ਵਨੀ ਠਾਕੁਰ, ਸੋਮਰਾਜ, ਰਣਜੀਤ ਸਿੰਘ, ਤਰਸੇਮ ਸ਼ਰਮਾ, ਸੁਖਦੇਵ ਸਿੰਘ, ਕੈਪਟਨ ਅਸ਼ਟਮ, ਸੁਭਾਸ਼ ਠਾਕੁਰ, ਬੰਟੀ ਮਹਾਜਨ, ਰਾਜ ਕੁਮਾਰ, ਪਰਮਜੀਤ ਪੰਮੀ, ਠਾਕੁਰ ਜੋਗਿੰਦਰ ਸਿੰਘ, ਧਿਆਨ ਸਿੰਘ, ਸ਼ਿਵਦੇਵ, ਪਰਿਕਸ਼ਿਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਨਾਤਨੀ ਹਾਜ਼ਰ ਸਨ।