ਮਹਾ-ਸ਼ਿਵਰਾਤਰੀ ਸੂਬਾ ਪੱਧਰ ’ਤੇ ਮਨਾਵੇ ਪੰਜਾਬ ਸਰਕਾਰ : ਮਿੱਕੀ ਪੰਡਿਤ
ਮਹਾਂ ਸ਼ਿਵਰਾਤਰੀ ਸੂਬਾ ਪੱਧਰ ਤੇ ਮਨਾਵੇਂ ਪੰਜਾਬ ਸਰਕਾਰ " ਮਿੱਕੀ ਪੰਡਿਤ "
Publish Date: Fri, 23 Jan 2026 04:24 PM (IST)
Updated Date: Sat, 24 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਹਿੰਦੂ ਸਮਾਜ ਦੇ ਸਭ ਤੋਂ ਵੱਡੇ ਪਾਵਨ ਤਿਉਹਾਰ ਮਹਾ-ਸ਼ਿਵਰਾਤਰੀ ਨੂੰ ਪੰਜਾਬ ਸਰਕਾਰ ਸੂਬਾ ਪੱਧਰ ’ਤੇ ਮਨਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੂ ਨੇਤਾ ਮਿੱਕੀ ਪੰਡਿਤ ਨੇ ਟਾਂਡਾ ਵਿਖੇ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ-ਪੱਤਰ ਨਾਇਬ ਤਹਿਸੀਲਦਾਰ ਟਾਂਡਾ ਮਨਪ੍ਰੀਤ ਸਿੰਘ ਨੂੰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ਼ਿਵ ਸੈਨਾ ਆਗੂ ਮਿੱਕੀ ਪੰਡਿਤ ਦੀ ਅਗਵਾਈ ’ਚ ਹਿੰਦੂ ਨੇਤਾ ਸ਼ਿਵਮ ਵੈਦ, ਹਿੰਦੂ ਨੇਤਾ ਵਿਕਾਸ ਜਸਰਾ, ਸਨਾਤਨ ਧਰਮ ਸਭਾ ਪ੍ਰਧਾਨ ਆਕਾਸ਼ ਰਾਣਾ, ਯੁਵਾ ਹਿੰਦੂ ਨੇਤਾ ਗਗਨ ਪਰੋਜ, ਸਨਾਤਨ ਧਰਮ ਸਭਾ ਅਹਿਆਪੁਰ ਪ੍ਰਧਾਨ ਨਿਖਲੇਸ਼ ਜਸਰਾ ਨੈਨੂੰ, ਲੰਗਰ ਸੇਵਾ ਸੋਸਾਇਟੀ ਪ੍ਰਧਾਨ ਚੀਨੂੰ ਪੰਡਿਤ, ਸਮਾਜ-ਸੇਵੀ ਦੇਵ ਸ਼ਰਮਾ, ਸਮਾਜ-ਸੇਵੀ ਗੁਰਮੀਤ ਅਰੋੜਾ, ਹਿੰਦੂ ਨੇਤਾ ਸਾਬੀ ਕੁਮਾਰ ਤੋਂ ਇਲਾਵਾ ਹੋਰ ਹਿੰਦੂ ਨੇਤਾਵਾਂ ਨੇ ਹੱਥਾਂ ’ਚ ਭਗਵੇ ਝੰਡੇ ਫੜ ਕੇ ‘ਹਰ ਹਰ ਮਹਾਦੇਵ’ ਦੇ ਜੈਕਾਰੇ ਲਾਉਂਦੇ ਹੋਏ ਟਾਂਡਾ ਤੋਂ ਤਹਿਸੀਲ ਕੰਪਲੈਕਸ ਤੱਕ ਰੋਡ ਮਾਰਚ ਕੱਢਿਆ ਗਿਆ। ਇਸ ਮੌਕੇ ਮੰਗ-ਪੱਤਰ ਦਿੰਦੇ ਹੋਏ ਹਿੰਦੂ ਨੇਤਾ ਮਿੱਕੀ ਪੰਡਿਤ ਨੇ ਕਿਹਾ ਕਿ ਹਿੰਦੂ ਸਮਾਜ ਹਰ ਧਰਮ ਦੇ ਧਾਰਮਿਕ ਤਿਉਹਾਰਾਂ ਦਾ ਆਦਰ ਸਤਿਕਾਰ ਕਰਦਾ ਹੈ ਤੇ ਆਪਣੇ ਧਰਮ ਦੇ ਤਿਉਹਾਰਾਂ ਨੂੰ ਵੀ ਬਣਦਾ ਸਤਿਕਾਰ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ਦੀ ਹਰ ਸਰਕਾਰ ਹਿੰਦੂ ਸਮਾਜ ਨਾਲ ਵਿਤਕਰਾ ਹੀ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਿੰਦੂ ਸਮਾਜ ਨੇ ਆਮ ਆਦਮੀ ਪਾਰਟੀ ਨੂੰ ਇਸ ਉਮੀਦ ਨਾਲ ਵੋਟਾਂ ਪਾਈਆਂ ਸਨ ਕਿ ਉਹ ਹਿੰਦੂ ਸਮਾਜ ਦਾ ਪੂਰਾ ਆਦਰ ਸਤਿਕਾਰ ਕਰੇਗੀ ਪਰ ਸੱਤਾ ’ਚ ਆਉਣ ਉਪਰੰਤ ਆਪ ਸਰਕਾਰ ਨੇ ਵੀ ਹਿੰਦੂ ਸਮਾਜ ਨੂੰ ਅੱਖੋਂ ਪਰੋਖੇ ਹੀ ਰੱਖਿਆ ਹੈ। ਮਿੱਕੀ ਨੇ ਕਿਹਾ ਕਿ ਹਿੰਦੂ ਸਮਾਜ ਦਾ ਸਭ ਤੋਂ ਵੱਡਾ ਤਿਉਹਾਰ ਮਹਾ-ਸ਼ਿਵਰਾਤਰੀ 15 ਫਰਵਰੀ ਨੂੰ ਆ ਰਿਹਾ ਹੈ ਤੇ ਹਿੰਦੂ ਸਮਾਜ ਦੀ ਇਹ ਮੰਗ ਹੈ ਕਿ ਪੰਜਾਬ ਸਰਕਾਰ ਇਸ ਮਹਾ-ਸ਼ਿਵਰਾਤਰੀ ਤਿਉਹਾਰ ਨੂੰ ਸੰਤ ਸਮਾਜ ਦੀ ਅਗਵਾਈ ’ਚ ਸੂਬਾ ਪੱਧਰ ’ਤੇ ਮਨਾਉਣ ਦੇ ਠੋਸ ਪ੍ਰਬੰਧ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਹਰ ਸ਼ਹਿਰ ’ਚ ਭਗਵਾਨ ਭੋਲੇ ਸ਼ੰਕਰ ਦੇ ਤਿਉਹਾਰ ਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦਾ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਬੈਂਡ-ਵਾਜੇ ਨਾਲ ਸਵਾਗਤ ਕਰੇ। ਇਸ ਮੌਕੇ ਬਿੱਲਾ ਜੌਹਲ, ਸਾਬਕਾ ਸਰਪੰਚ ਸੇਵਾ ਸਿੰਘ, ਹਰਜੀਤ ਸਿੰਘ, ਜਿੰਦਰ ਬਣਿਆਲ, ਸ਼ੈਰੀ ਸਹੋਤਾ, ਸ਼ੁਭਮ ਮਲਹੋਤਰਾ, ਸੁਧਾਂਸ਼ੂ ਮਲਹੋਤਰਾ, ਮਹਿਰਾ ਚੌਲਾਂਗ, ਵੀਰੂ ਤੱਲਾ, ਕਾਲਾ, ਸੋਨੂੰ ਟਾਂਡਾ, ਯੋਗੇਸ਼ ਪੰਡਿਤ, ਬੱਬੂ ਮਿਆਣੀ, ਰਾਕੇਸ਼ ਮਿਆਣੀ, ਕ੍ਰਿਸ਼ਨ ਕੁਮਾਰ, ਸ਼ੁਭਮ ਪੰਡਿਤ ਦਸਮੇਸ਼ ਨਗਰ, ਵਿੱਕੀ ਕੁਮਾਰ, ਆਸ਼ੂ ਕੁਮਾਰ ਤੇ ਹੋਰ ਹਾਜ਼ਰ ਸਨ।