ਮਿਸ਼ਨ ਸਮਰੱਥ 4.0 ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਪ੍ਰੇਰਿਆ
ਬੀਪੀਈਓ ਜਸਵਿੰਦਰ ਪਾਲ ਨੇ ਮਿਸ਼ਨ ਸਮਰੱਥ 4.0 ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਪ੍ਰੇਰਿਆ
Publish Date: Thu, 22 Jan 2026 05:59 PM (IST)
Updated Date: Fri, 23 Jan 2026 04:10 AM (IST)
ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ : ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਿੱਖਿਆ ਬਲਾਕਾਂ ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ) ਹਰਜਿੰਦਰ ਕੌਰ ਤੇ ਡਿਪਟੀ ਡੀਈਓ ਅਮਨਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਪਾਲ ਬਾਂਸਲ ਨੇ ਸੀ ਆਰ ਸੀ ਖਡਿਆਲਾ ਸੈਣੀਆਂ ਵਿਖੇ ਚੱਲ ਰਹੇ ਮਿਸ਼ਨ ਸਮਰੱਥ 4.0 ਸੈਮੀਨਾਰ ਦੇ ਦੂਜੇ ਫੇਜ਼ ਦੌਰਾਨ ਵਿਜ਼ਿਟ ਕਰਕੇ ਅਧਿਆਪਕਾਂ ਨੂੰ ਵਧੀਆ ਵਿੱਦਿਅਕ ਮਾਹੌਲ ਸਿਰਜਣ ਤੇ ਵੱਧ ਤੋਂ ਵੱਧ ਨਵੇਂ ਦਾਖਲਿਆਂ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਸੈਮੀਨਾਰ ਵਿੱਚ ਮੌਜੂਦ ਅਧਿਆਪਕਾਂ ਨੂੰ ਬੱਚਿਆਂ ਦੀ ਸਿੱਖਿਆ ਲਈ ਵੱਧ ਤੋ ਵੱਧ ਮਿਹਨਤ ਕਰਵਾਉਣ ਲਈ ਪ੍ਰੇਰਿਆ। ਇਸ ਮੌਕੇ ਰਿਸੋਰਸ ਪਰਸਨ ਬੀਆਰਸੀ ਅਸ਼ੋਕ ਕੁਮਾਰ, ਬੀਆਰਸੀ ਸੋਮਪਾਲ, ਹੈੱਡ ਟੀਚਰ ਸੁਰਿੰਦਰ ਸਿੰਘ ਨੇ ਮਿਸ਼ਨ ਸਮਰੱਥ 4.0 ਤਹਿਤ ਜਮਾਤ ਤੀਜੀ ਤੋਂ 5ਵੀਂ ਜਮਾਤ ਦੇ ਪੰਜਾਬੀ, ਗਣਿਤ ਤੇ ਅੰਗਰੇਜ਼ੀ ਵਿਸ਼ੇ ਦੇ ਟੀਚੇ ਪ੍ਰਾਪਤੀ ਤੇ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੀਐਂਚਟੀ ਮੀਨਾਕਸ਼ੀ, ਜਸਜੀਤ ਕੌਰ, ਜਸਵਿੰਦਰ ਪਾਲ, ਸੁਰਜੀਤ ਪਾਲ, ਗੁਰਦੀਪ ਸਿੰਘ, ਅਜਮੇਰ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਕਮਲਜੀਤ ਕੌਰ, ਮੀਨਾ ਕਮਾਰੀ, ਸੁਰਜੀਤ ਸਿੰਘ, ਜਸਮੀਤ ਸਿੰਘ, ਉਪਿੰਦਰਜੀਤ ਕੌਰ, ਰੁਪਿੰਦਰ ਕੌਰ ਆਦਿ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਸ਼ਾਮਲ ਸਨ।