ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਨ ਵੰਡ ਸੇਵਾ
ਸਤਿਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪ੍ਰਕਾਸ਼ ਪੁਰਬ ਤੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਨ ਵੰਡ ਸੇਵਾ
Publish Date: Thu, 22 Jan 2026 05:32 PM (IST)
Updated Date: Fri, 23 Jan 2026 04:09 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਪੁਰਬ ਅਤੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਹੁਸ਼ਿਆਰਪੁਰ ਵਿਖੇ ਯੰਗ ਖ਼ਾਲਸਾ ਗਰੁੱਪ ਵੱਲੋਂ 29 ਲੋੜਵੰਦ ਅਤੇ ਬੇਸਹਾਰਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖ਼ਾਲਸਾ ਗਰੁੱਪ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਮਾਜਿਕ ਸੇਵਾਵਾਂ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਮੈਡੀਕਲ ਕੈਂਪਾਂ ਰਾਹੀਂ ਮੁਫ਼ਤ ਦਵਾਈਆਂ ਦੀ ਸੇਵਾ, ਖੂਨ ਦਾਨ ਕੈਂਪ, ਬੱਚਿਆਂ ਦੀ ਫੀਸ ਅਤੇ ਕਾਪੀਆਂ ਦੀ ਸਹਾਇਤਾ, ਧੀਆਂ ਦੇ ਆਨੰਦ ਕਾਰਜਾਂ ਲਈ ਸਹਿਯੋਗ ਅਤੇ ਮਹੀਨਾਵਾਰ ਰਾਸ਼ਨ ਵੰਡ ਵਰਗੀਆਂ ਸੇਵਾਵਾਂ ਨਿਰੰਤਰ ਜਾਰੀ ਹਨ। ਬੱਤਰਾ ਨੇ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਸੰਭਵ ਹੋ ਰਹੀਆਂ ਹਨ ਅਤੇ ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ ਭਲਾਈ ਦੇ ਕਾਰਜ ਕੀਤੇ ਜਾ ਸਕਣ। ਇਸ ਮੌਕੇ ਡਾ. ਹਰਜਿੰਦਰ ਸਿੰਘ ਓਬਰਾਏ, ਦਲਜੀਤ ਸਿੰਘ ਮਾਨ, ਬਲਜਿੰਦਰ ਸਿੰਘ, ਅਨਮੋਲ ਸਿੰਘ, ਪ੍ਰਭਜੋਤ ਸਿੰਘ, ਅਵਤਾਰ ਸਿੰਘ, ਨਾਰੰਗ ਸਿੰਘ, ਡਾ. ਆਸ਼ੂ ਗੋਇਲ, ਰਮਨਪ੍ਰੀਤ, ਰਾਜਵਿੰਦਰ ਕੌਰ, ਬੀਬੀ ਨਰਿੰਦਰ ਕੌਰ ਅਤੇ ਮਨੂਰੀਤ ਸਮੇਤ ਹੋਰ ਮੈਂਬਰ ਹਾਜ਼ਰ ਰਹੇ।