22ਵਾਂ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ 24 ਤੋਂ
22ਵਾਂ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ 24 ਜਨਵਰੀ ਤੋਂ
Publish Date: Thu, 22 Jan 2026 05:31 PM (IST)
Updated Date: Fri, 23 Jan 2026 04:07 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਪਿੰਡ ਪਨਾਮ ਤੋਂ ਕਮੇਟੀ ਮੈਂਬਰ ਰਾਕੇਸ਼ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 22ਵਾਂ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ ਪਿੰਡ ਪਨਾਮ ਵਿੱਚ 24 ਜਨਵਰੀ ਤੋਂ 28 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਿੰਡ ਪੱਧਰ ਵਿੱਚ ਪਹਿਲਾ ਇਨਾਮ 51,000 ਰੁਪਏ, ਦੂਸਰਾ ਇਨਾਮ 41,000 ਰੁਪਏ ਦਿੱਤਾ ਜਾਵੇਗਾ। ਅੰਡਰ-16 ਵਿੱਚ ਜੇਤੂ ਟੀਮ ਨੂੰ 15,000 ਅਤੇ ਉਪ ਜੇਤੂ ਨੂੰ 11,000 ਰੁਪਏ ਦੀ ਨਗਦ ਰਾਸ਼ੀ ਅਤੇ ਆਲੀਸ਼ਾਨ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਫੁੱਟਬਾਲ ਜਗਤ ਦੀਆਂ ਮਹਾਨ ਸ਼ਖਸ਼ੀਅਤਾਂ ਗੁਰਦੇਵ ਸਿੰਘ ਗਿੱਲ ਅਰਜਨਾ ਐਵਾਰਡੀ, ਬਗੀਚਾ ਸਿੰਘ ਮੰਡੇਰ ਚੱਕ, ਹਰਨੰਦਨ ਸਿੰਘ ਖਾਬੜਾ ਅਤੇ ਦਰਸ਼ਨ ਸਿੰਘ ਮਜਾਰਾ ਡੀਗਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਸਫਲ ਕਰਨ ’ਚ ਜਿੱਥੇ ਐਨਆਰਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਹਿੰਦਾ ਹੈ ਉੱਥੇ ਨਾਲ ਹੀ ਹਰਪ੍ਰੀਤ ਸਿੰਘ ਬੈਂਸ, ਅਮਨਦੀਪ ਸਿੰਘ, ਹਰਸ਼ ਮੋਹਨ ਸਿੰਘ ਢਿੱਲੋ, ਪਰਮਜੀਤ ਸਿੰਘ ਸੰਘਾ, ਮਨਜੀਤ ਸਿੰਘ ਕੋਚ, ਬਲਵੀਰ ਸਿੰਘ ਸਾਹਿਤ ਹੋਰ ਫੁੱਟਬਾਲ ਪ੍ਰੇਮੀਆਂ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ।