ਪਾਪਲਰ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ 23 ਨੂੰ
ਬਾਹੋਵਾਲ ਵਿਖੇ ਪਾਪਲਰ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ 23 ਜਨਵਰੀ ਨੂੰ
Publish Date: Thu, 22 Jan 2026 04:59 PM (IST)
Updated Date: Fri, 23 Jan 2026 04:06 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਨਜ਼ਦੀਕ ਮਾਹਿਲਪੁਰ, ਹੁਸ਼ਿਆਰਪੁਰ ਵੱਲੋਂ ਕਿਸਾਨਾਂ/ਕਿਸਾਨ ਬੀਬੀਆਂ ਲਈ “ਪਾਪਲਰ ਦੀ ਕਾਸ਼ਤ” ਸਬੰਧੀ ਇੱਕ ਦਿਨਾ ਸਿਖਲਾਈ ਕੋਰਸ ਮਿਤੀ 23 ਜਨਵਰੀ, 2026 ਨੂੰ ਸਵੇਰੇ 10 ਵਜੇ ਤੋਂ ਲਗਾਇਆ ਜਾ ਰਿਹਾ ਹੈ। ਇਸ ਬਾਰੇ ਡਾ: ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਪਨੀਰੀ ਪ੍ਰਬੰਧ, ਬੂਟੇ ਲਾਉਣਾ ਅਤੇ ਪ੍ਰਬੰਧ, ਅੰਤਰ-ਖੇਤੀ:ਪਾਪਲਰ ਵਿੱਚ ਹੋਰ ਫਸਲਾਂ ਉਗਾਉਣਾ ਅਤੇ ਕੀੜਿਆਂ ਤੇ ਬਿਮਾਰੀਆਂ ਬਾਰੇ ਜਾਣਕਾਰੀ ਵਿਸਥਾਰ ਨਾਲ ਦਿੱਤੀ ਜਾਵੇਗੀ।