ਤੱਗੜ ਖੁਰਦ ਮੰਦਰ ’ਚ ਪੰਜਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
ਤੱਗੜ ਖੁਰਦ ਮੰਦਰ ਵਿਖੇ ਪੰਜਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
Publish Date: Thu, 22 Jan 2026 04:58 PM (IST)
Updated Date: Fri, 23 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਨੇੜਲੇ ਪਿੰਡ ਤੱਗੜ ਖੁਰਦ ਵਿਖੇ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ’ਚ ਪੰਜਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ ਮੰਤਰ ਉਚਾਰਣ ਦੇ ਨਾਲ ਪੰਡਿਤ ਅਨੂਪ ਸ਼ਾਸਤਰੀ ਵੱਲੋਂ ਹਵਨ ਯੱਗ ਕਰਵਾਇਆ ਗਿਆ। ਉਪਰੰਤ ਝੰਡਾ ਪੂਜਨ ਕੀਤਾ ਗਿਆ ਅਤੇ ਸਥਾਪਿਤ ਕੀਤਾ ਗਿਆ। ਇਸ ਸਮੇਂ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਭਜਨਾਂ ਰਾਹੀਂ ਪ੍ਰਭੂ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀਮਈ ਬਣ ਗਿਆ। ਦੁਪਹਿਰ ਸਮੇਂ ਭੰਡਾਰੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸ਼ਾਦ ਛਕਿਆ। ਇਸ ਮੌਕੇ ਚੇਅਰਮੈਨ ਸੁਰਮ ਸਿੰਘ ਚਿੱਬ, ਪ੍ਰਧਾਨ ਸੁਰਿੰਦਰ ਕੁਮਾਰ ਚਿੱਬ, ਕਰਨੈਲ ਸਿੰਘ ਮਨਹਾਸ, ਤਰਸੇਮ ਸਿੰਘ ਮਨਹਾਸ, ਵੇਣੂ ਗੋਪਾਲ, ਜਗਦੀਪ ਸਿੰਘ, ਕੁਲਵਿੰਦਰ ਸਿੰਘ, ਸ਼ਾਂਤੀ ਸਵਰੂਪ, ਅਵਤਾਰ ਸਿੰਘ, ਨੰਬਰਦਾਰ ਸਵਰਨ ਸਿੰਘ, ਕੈਪਟਨ ਅਸ਼ੋਕ ਚਿੱਬ, ਵਿਨੈ ਕੁਮਾਰ, ਜੈਪਾਲ ਸਿੰਘ, ਰਮਨ ਕੁਮਾਰ, ਅਮਰ ਸਿੰਘ, ਰਾਜਿੰਦਰ ਸਿੰਘ ਆਦਿ ਨੇ ਸੇਵਾ ਨਿਭਾਈ।