ਰਾਮ ਧਨ ਨੂੰ ਦਿੱਤੀ ਸ਼ਰਧਾਂਜਲੀ
ਰਾਮ ਧਨ ਨੂੰ ਦਿੱਤੀ ਸ਼ਰਧਾਂਜਲੀ
Publish Date: Thu, 22 Jan 2026 04:50 PM (IST)
Updated Date: Fri, 23 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਰਾਮ ਧੰਨ ਜੋ ਸੀ ਆਰ ਪੀ ਐਫ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਮਿਤੀ 22/1/2000 ਨੂੰ ਤ੍ਰਿਪੁਰਾ ਵਿਖੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ। ਕੱਲ ਉਨ੍ਹਾਂ ਦੀ ਸ਼ਹੀਦੀ ਬਰਸੀ ਉਨ੍ਹਾਂ ਦੇ ਪਿੰਡ ਥਿੰਦਾ ਵਿਖੇ ਉਨ੍ਹਾਂ ਦੀ ਧਰਮਪਤਨੀ ਕਮਲਜੀਤ ਕੌਰ ਵੱਲੋਂ ਮਨਾਈ ਗਈ, ਜਿਸ ’ਚ ਜੇਸੀ ਗਰੁੱਪ ਸੈਂਟਰ ਜਲੰਧਰ ਵੱਲੋਂ ਏਐੱਸਆਈ ਪਵਨ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਮੌਕੇ ਸਰਪੰਚ ਹਰਦੀਪ ਸਿੰਘ ਸਮਰਾ ਅਤੇ ਹਰਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਰਾਮ ਧੰਨ ਬਹੁਤ ਨੇਕ ਦਿਲ ਇਨਸਾਨ ਸਨ। ਜਿਹੜੇ ਸਾਡੇ ਦੇਸ਼ ਦੇ ਲਈ ਸ਼ਹੀਦ ਹੋਏ। ਸਾਨੂੰ ਅਤੇ ਸਾਡੇ ਸਾਰੇ ਪਿੰਡ ਨੂੰ ਉਹਨਾਂ ’ਤੇ ਮਾਣ ਹੈ। ਇਸ ਮੌਕੇ ਸ਼ਹੀਦ ਰਾਮ ਧਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਨੈਲ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਹਰਜਿੰਦਰ ਕੌਰ ਪੰਚ, ਹਰਜੀਤ ਕੌਰ ਪੰਚ, ਇੰਦਰਜੀਤ ਕੌਰ ਪੰਚ ਤੇ ਲੰਬੜਦਾਰ ਪਰਮਿੰਦਰ ਸਿੰਘ ਸਮਰਾ ਪਤਵੰਤੇ ਸੱਜਣ ਹਾਜ਼ਰ ਹੋਏ।