ਡੀਏਵੀ ਪਬਲਿਕ ਸਕੂਲ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Publish Date: Thu, 22 Jan 2026 04:46 PM (IST)
Updated Date: Fri, 23 Jan 2026 04:04 AM (IST)

ਗੌਰਵ ,ਪੰਜਾਬੀ ਜਾਗਰਣ, ਗੜ੍ਹਦੀਵਾਲਾ : ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਸੇਖਰ ਮੋਦਗਿੱਲ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਤੇ ਖੁਸ਼ੀਆਂ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸਵੇਰ ਦੀ ਸਭਾ ਦੌਰਾਨ ਮਾਂ ਸਰਸਵਤੀ ਦੀ ਵੰਦਨਾ ਨਾਲ ਹੋਈ। ਵਿਦਿਆਰਥੀਆਂ ਵੱਲੋਂ ਭਜਨ, ਕਵਿਤਾਵਾਂ ਤੇ ਨ੍ਰਿਤ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚਿਆਂ ਨੇ ਆਪਣੇ ਭਾਸ਼ਣਾ ਰਾਹੀ ਬਸੰਤ ਪੰਚਮੀ ਦੇ ਧਾਰਮਿਕ ਤੇ ਸੰਸਕ੍ਰਿਤਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਤੇ ਇਸ ਦਿਨ ਨੂੰ ਵਿੱਦਿਆ, ਬੁੱਧੀ ਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਨਾਲ ਜੋੜਿਆ। ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਸਮਝਾਇਆ ਅਤੇ ਕਿਹਾ ਕਿ ਬਸੰਤ ਪੰਚਮੀ ਨਵੀਂ ਸ਼ੁਰੂਆਤ, ਉਤਸ਼ਾਹ ਅਤੇ ਸਕਾਰਾਤਮਕ ਸੋਚ ਦਾ ਪ੍ਰਤੀਕ ਹੈ। ਸਕੂਲ ਦੇ ਪ੍ਰਿੰਸਿਪਲ ਸਾਹਿਬਾਨ ਨੇ ਆਪਣੇ ਸੰਬੋਧਨ ਵਿੱਚ ਬੱਚਿਆ ਨੂੰ ਮਿਹਨਤ, ਅਨੁਸਾਸਨ ਅਤੇ ਸੱਭਿਆਚਾਰਕ ਮੁੱਲਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਤੀਸਰੇ ਸਦਨ ਰਾਵੀ ਸਦਨ ਦੇ ਦੁਆਰਾ ਇੱਕ ਪ੍ਰਤੀਯੋਗਿਤਾ ਵੀ ਆਯੋਜਿਤ ਕੀਤੀ ਗਈ ਸੀ, ਜਿਸ ’ਚ ਜਮਾਤ 6ਵੀ ਤੋਂ ਲੈ ਕੇ ਜਮਾਤ 9ਵੀ ਤੱਕ ਦੇ ਵਿਦਿਆਰਥੀਆਂ ਵੱਲੋਂ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ’ਚ ਚਾਰੋ ਸਦਨਾ ਦੇ ਚਾਰ-ਚਾਰ ਬੱਚਿਆਂ ਨੇ ਹਿੱਸਾ ਲਿਆ ਸੀ ਤੇ ਉਨ੍ਹਾਂ ਨੇ ਪਤੰਗ ਉਡਾਏ ਤੇ ਦੂਸਰੇ ਹਾਊਸ ਦੇ ਵਿਦਿਆਰਥੀਆਂ ਦਾ ਪਤੰਗ ਕੱਟਿਆ, ਜਿਸ ਸਦਕਾ ਉਨ੍ਹਾਂ ਦੀ ਪ੍ਰਤਿਯੋਗਿਤਾ ਦਾ ਰਿਜ਼ਲਟ ਜੱਜ ਸਾਹਿਬਾਨਾਂ ਵੱਲੋਂ ਕੱਢਿਆ ਗਿਆ। ਜੱਜ ਸਾਹਿਬਾਨਾਂ ਦੀ ਭੂਮਿਕਾ ਸੰਦੀਪ ਸਰ ਤੇ ਰਮਨਦੀਪ ਸਰ ਦੇਵੱਲੋਂ ਨਿਭਾਈ ਗਈ। ਇਸ ਮੌਕੇ ਐਕਟੀਵਿਟੀ ਇੰਚਾਰਜ ਰਮਨਦੀਪ ਕੌਰ ਵੀ ਉੱਥੇ ਹੀ ਹਾਜ਼ਰ ਸਨ। ਉਨ੍ਹਾਂ ਸਾਰੇ ਹਾਊਸ ਮੈਂਬਰਾਂ ਦਾ, ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।