ਸ਼ਾਮ ਚੁਰਾਸੀ ’ਚ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ ’ਤੇ
ਸ਼ਾਮ ਚੁਰਾਸੀ 'ਚ ਚਾਈਨਾ ਡੋਰ ਦੀ ਵਿਕਰੀ ਜੋਰਾ 'ਤੇ
Publish Date: Tue, 20 Jan 2026 07:52 PM (IST)
Updated Date: Wed, 21 Jan 2026 04:19 AM (IST)

ਪ੍ਰਸ਼ਾਸ਼ਨ ਕਰ ਰਿਹਾ ਸਿਰਫ਼ ਖਾਨਾਪੂਰਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਜਿੱਥੇ ਚਾਈਨਾ ਡੋਰ ਬੰਦ ਕਰਵਾਉਣ ਲਈ ਸਮਾਜ ਸੇਵਕ ਅਤੇ ਸਰਕਾਰ ਦੁਹਾਈ ਪਾ ਰਹੀ ਹੈ ਓਥੇ ਹੀ ਪ੍ਰਸ਼ਾਸ਼ਨ ਦੀ ਫੁੱਲ ਮੇਹਰਬਾਨੀ ਦੇ ਸਦਕਾ ਲੋਕਾਂ ਦੇ ਜਾਨ ਦੀ ਪਰਵਾਹ ਕੀਤੇ ਬਗੈਰ ਕਸਬਾ ਸ਼ਾਮ ਚੁਰਾਸੀ ਚ ਚਾਈਨਾ ਡੋਰ ਦੀ ਵਿਕਰੀ ਜੋਰਾ ਤੇ ਚੱਲ ਰਹੀ ਹੈ | ਜਿਸਦੇ ਚਲਦੇ ਹੋਏ ਦੁਕਾਨਦਾਰ ਮਦਨ ਸੰਧੂ, ਜਗਤਾਰ ਡੈਨੀ, ਰਾਜ ਕੁਮਾਰ ਰਾਜੂ, ਸਾਬਕਾ ਐਮਸੀ ਬਲਵੀਰ ਸਿੰਘ ਫਲੋਰਾ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਬਹੁਤ ਹੀ ਘਾਤਕ ਹੈ ਅਤੇ ਇਸ ਨਾਲ ਇਨਸਾਨਾਂ ਤੋਂ ਇਲਾਵਾ ਜਾਨਵਰ ਅਤੇ ਪੰਛੀ ਵੀ ਸੁਰੱਖਿਅਤ ਨਹੀਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਨਾਲ ਹੀ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਉਪਰ ਇਰਾਦਾ ਕਤਲ ਦਾ ਕੇਸ ਲਗਾ ਕੇ ਜੇਲ ਭੇਜਿਆ ਜਾਵੇ ਤਾਂ ਕਿ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਣ ਦੀ ਹਿੰਮਤ ਨਾ ਕਰੇ। ਇਸ ਤਰ੍ਹਾਂ ਦੀ ਕਾਰਵਾਈ ਸਭ ਲੋਕਾਂ ਦੇ ਭੱਲੇ ਲਈ ਸਿੱਧ ਹੋਵੇਗੀ। ਇਸ ਤੋਂ ਇਲਾਵਾ ਇਸ ਸਬੰਧੀ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਸ਼ਾਮ ਚੁਰਾਸੀ ਦੇ ਬਹੁਤ ਸਾਰੇ ਸਮਾਜਸੇਵੀ ਲੋਕਾਂ ਨੇ ਇਹ ਵੀ ਦੱਸਿਆਂ ਕਿ ਸ਼ਹਿਰ ਅੰਦਰ ਛੋਟੇ ਬੱਚੇ ਰੋਜ ਪਤੰਗਬਾਜ਼ੀ ਕਰ ਰਹੇ ਹਨ ਅਤੇ ਜਿਆਦਾਤਰ ਉਹ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ। ਜਦੋਂ ਵੀ ਕੋਈ ਪਤੰਗ ਕਟ ਕੇ ਡਿੱਗਦੀ ਹੈ ਤਾਂ ਉਸ ਨਾਲ ਹਮੇਸ਼ਾ ਚਾਈਨਾ ਡੋਰ ਹੀ ਹੁੰਦੀ ਹੈ, ਜਿਸ ਤੋਂ ਸਾਫ ਹੈ ਕਿ ਇਲਾਕੇ ਵਿਚ ਚਾਈਨਾ ਡੋਰ ਦੀ ਵਿਕਰੀ ਜੋਰਾ ਤੇ ਹੋ ਰਹੀ ਹੈ ਪਰ ਪ੍ਰਸ਼ਾਸ਼ਨ ਖਾਨਾਪੂਰਤੀ ਕਰਨ ਚ ਕੋਈ ਕਸਰ ਨਹੀਂ ਛੱਡ ਰਿਹਾ। ਇਸ ਮੌਕੇ ਕੁੱਛ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕੁੱਛ ਦੁਕਾਨਦਾਰਾਂ ਨੇ ਚਾਈਨਾ ਡੋਰ ਵੇਚਣ ਲਈ ਪਾਸਵਰਡ ਵੀ ਰੱਖੇ ਹਨ ਅਤੇ ਕਈ ਵੱਡੀਆਂ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੇ ਪਹਿਲਾ ਤੋਂ ਚਾਈਨਾ ਡੋਰ ਦਾ ਸਟਾਕ ਜਮਾਂ ਕੀਤਾ ਹੋਇਆ ਹੈ ਅਤੇ ਉਹ ਪਿੰਡਾਂ ਦੀਆਂ ਛੋਟੀਆਂ ਦੁਕਾਨਦਾਰਾਂ ਨੂੰ ਵੱਧ ਰੇਟ ਬਲੈਕ ’ਚ ਵੇਚ ਰਹੇ ਹਨ। ਜਿਸ ਨਾਲ ਸ਼ਾਮ ਚੁਰਾਸੀ ਦੇ ਆਸਪਾਸ ਦੇ ਪਿੰਡਾਂ ਚ ਨਿਰਬਿਘਨ ਚਾਈਨਾ ਡੋਰ ਦੀ ਸਪਲਾਈ ਹੋ ਰਹੀ ਹੈ। ਪਿੰਡਾਂ ਦੇ ਬੱਚੇ ਬਿਨਾ ਰੁਕਾਵਟ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰ ਰਹੇ ਹਨ। ਲੋਕਲ ਪ੍ਰਸ਼ਾਸ਼ਨ ਦੇ ਸਹਿਯੋਗ ਦੇ ਨਾਲ ਕਾਨੂੰਨ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧਜੀਆਂ ਉਡਾ ਰਹੇ ਹਨ•। ਇਸੇ ਤਰ੍ਹਾਂ ਹੀ ਸ਼ਾਮ ਚੁਰਾਸੀ ਦੇ ਪਤੰਗ ਦੀਆਂ ਦੁਕਾਨਾਂ ਅਤੇ ਹੋਲਸੈੱਲ ਕਰਿਆਨਾ ਦੀਆਂ ਦੁਕਾਨਾਂ ਵਾਲਿਆਂ ਨੇ ਆਪਣੇ ਘਰਾਂ ’ਚ ਚਾਈਨਾ ਡੋਰ ਦੀ ਸਟੋਰੇਜ ਕੀਤੀ ਹੋਈ ਹੈ ਤਾਂਕਿ ਅਗਰ ਕੋਈ ਦੁਕਾਨ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਚੈਕਿੰਗ ਕਰਨ ਲਈ ਆ ਜਾਣ ਤਾਂ ਵੀ ਦੁਕਾਨ ਤੋਂ ਕੁੱਛ ਵੀ ਮਿਲੇ ਨਾ। ਬਾਕੀ ਦੁਕਾਨਦਾਰਾਂ ਨੂੰ ਇਹ ਵੀ ਪੂਰਾ ਪਤਾ ਹੈ ਕਿ ਲੋਕਲ ਪੁਲਿਸ ਪ੍ਰਸ਼ਾਸ਼ਨ ਨੇ ਕਰਨਾ ਤਾਂ ਕੁੱਛ ਨੀ ਬਸ ਖਾਨਾਪੂਰਤੀ ਕਰਕੇ ਆਪਣੇ ਦੁਕਾਨਦਾਰਾਂ ਨੂੰ ਖੁਸ਼ ਹੀ ਰੱਖਣਾ ਹੈ, ਤਾਕਿ ਚਾਈਨਾ ਡੋਰ ਵੇਚਣ ਵਾਲਿਆਂ ਦੁਕਾਨਦਾਰਾਂ ਅਤੇ ਪੁਲਿਸ ਵਾਲਿਆਂ ਦੀ ਦੋਸਤੀ ਨਾ ਖ਼ਰਾਬ ਹੋਵੇ।