ਜ਼ਿਲ੍ਹਾ ਹੁਸ਼ਿਆਰਪੁਰ ਮੁੱਕੇਬਾਜ਼ੀ ਪ੍ਰਤੀਯੋਗਿਤਾ ਸ਼ੁਰੂ, 100 ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ
ਜ਼ਿਲ੍ਹਾ ਹੁਸ਼ਿਆਰਪੁਰ ਮੁੱਕੇਬਾਜ਼ੀ ਪ੍ਰਤੀਯੋਗਿਤਾ ਸ਼ੁਰੂ, 100 ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ
Publish Date: Tue, 20 Jan 2026 05:40 PM (IST)
Updated Date: Wed, 21 Jan 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : 9ਵੀਂ ਜ਼ਿਲ੍ਹਾ ਹੁਸ਼ਿਆਰਪੁਰ ਮੁੱਕੇਬਾਜ਼ੀ ਪ੍ਰਤੀਯੋਗਿਤਾ ਦਾ ਸ਼ਾਨਦਾਰ ਆਗਾਜ਼ ਅੱਜ ਇੰਡੋਰ ਸਟੇਡੀਅਮ ਹੁਸ਼ਿਆਰਪੁਰ ਵਿੱਚ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਜ਼ਿਲ੍ਹੇ ਭਰ ਤੋਂ 100 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਭਾਗ ਲੈ ਰਹੇ ਹਨ। ਪ੍ਰਤੀਯੋਗਿਤਾ ਦਾ ਉਦਘਾਟਨ ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਮੁੱਕੇਬਾਜ਼ੀ ਵਰਗੀਆਂ ਖੇਡਾਂ ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਇਸ ਮੌਕੇ ਜ਼ਿਲ੍ਹਾ ਹੋਸ਼ਿਆਰਪੁਰ ਮੁੱਕੇਬਾਜ਼ੀ ਸੰਘ ਦੇ ਪੈਟਰਨ ਸ਼੍ਰੀ ਕੁਨਾਲ ਚੌਧਰੀ, ਮਹਾਸਚਿਵ ਸ਼੍ਰੀ ਅਸ਼ੋਕ ਕੁਮਾਰ, ਸੀਨੀਅਰ ਉਪ ਪ੍ਰਧਾਨ ਸ਼੍ਰੀ ਰਾਜੇਸ਼ ਉਹਰੀ ਐਡਵੋਕੇਟ, ਉਪ ਪ੍ਰਧਾਨ ਸ਼੍ਰੀ ਅਸ਼ੋਕ ਬੱਗਾ, ਸਾਬਕਾ ਮਿਊਂਸਪਲ ਕੌਂਸਲਰ ਮਦਨ ਲਾਲ ਗਾਂਧੀ, ਮੁੱਕੇਬਾਜ਼ੀ ਕੋਚ ਸ਼੍ਰੀ ਹਰਜੰਗ ਸਿੰਘ, ਸ਼੍ਰੀ ਕਹੇਯਾ ਲਾਲ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੀ ਸੁਸ਼ੀਲ ਸ਼ਰਮਾ, ਭਾਰਤ ਭੂਸ਼ਣ, ਕੁਲਬੀਰ ਸਿੰਘ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੱਜ ਹੋਈਆਂ ਮੁੱਕੇਬਾਜ਼ੀ ਮੁਕਾਬਲਿਆਂ ਦੌਰਾਨ ਸਬ-ਜੂਨੀਅਰ ਕਵਾਰਟਰ ਫਾਈਨਲ ਦੇ 52 ਕਿਲੋ ਵਰਗ ਵਿੱਚ ਵਿਦਿਆ ਮੰਦਰ ਸਕੂਲ ਦੇ ਵੰਸ਼ ਰਾਣਾ ਨੇ ਆਪਣੇ ਹੀ ਸਕੂਲ ਦੇ ਨਵਦੀਪ ਕੁਮਾਰ ਨੂੰ ਹਰਾਇਆ। ਸਬ ਜੂਨੀਅਰ ਲੜਕੀਆਂ ਦੇ ਸੈਮੀ ਫਾਈਨਲ ਵਿੱਚ 58 ਕਿਲੋ ਵਰਗ ’ਚ ਪੀ.ਡੀ. ਆਰਿਆ ਸਕੂਲ ਦੀ ਸ਼ਰਿਆ ਨੇ ਕਨਿਆ ਲਾਲ ਅਕੈਡਮੀ ਦੀ ਯਾਸਮੀਨ ਕੌਰ ਨੂੰ ਅਤੇ 60 ਕਿਲੋ ਵਰਗ ’ਚ ਪੀ.ਡੀ. ਆਰਿਆ ਸਕੂਲ ਦੀ ਹੀ ਰਿਤਿਕਾ ਨੇ ਕੇ.ਐਲ. ਅਕੈਡਮੀ ਦੀ ਰਾਜਪ੍ਰੀਤ ਕੌਰ ਨੂੰ ਹਰਾਇਆ। ਲੜਕੇਆਂ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ 46 ਕਿਲੋ ਵਰਗ ’ਚ ਅਮਰ ਕਾਲੇਰ ਨੇ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਦੇ ਕ੍ਰਿਸ਼ਨਾ ਸ਼ਰਮਾ ਨੂੰ ਹਰਾਇਆ, ਜਦਕਿ ਇਸੇ ਵਰਗ ਵਿੱਚ ਲਾਜਵੰਤੀ ਸਟੇਡੀਅਮ ਦੇ ਟੌਨੀ ਰੋਹਲ ਨੇ ਵੀਰ ਅਕੈਡਮੀ ਦੇ ਗੁਤੇਜ ਨੂੰ ਮਾਤ ਦਿੱਤੀ। 49 ਕਿਲੋ ਵਰਗ ’ਚ ਲਾਜਵੰਤੀ ਸਟੇਡੀਅਮ ਦੇ ਰਾਹੁਲ ਨੇ ਆਸ਼ੀਰਵਾਦ ਪਬਲਿਕ ਸਕੂਲ ਦੇ ਅਨਮੋਲ ਕੁਮਾਰ ਨੂੰ ਹਰਾਇਆ, 52 ਕਿਲੋ ਵਰਗ ’ਚ ਐੱਸ.ਐੱਸ.ਕੇ. ਹਾਈ ਸਕੂਲ ਦੇ ਸੁਰਜੀਤ ਇੰਡੋਰੀਆ ਨੇ ਵਿਦਿਆ ਮੰਦਰ ਸਕੂਲ ਦੇ ਵੰਸ਼ ਰਾਈ ਨੂੰ ਹਰਾਇਆ, ਜਦਕਿ 55 ਕਿਲੋ ਵਰਗ ’ਚ ਡੀਏਵੀ ਕਾਲਜ ਹੁਸ਼ਿਆਰਪੁਰ ਦੇ ਵੰਸ਼ ਰਾਣਾ ਨੇ ਇੰਡੋਰ ਸਟੇਡੀਅਮ ਦੇ ਵਿਕਾਸ ਨੂੰ ਹਰਾਇਆ। ਇਸ ਤੋਂ ਇਲਾਵਾ ਸਬ-ਜੂਨੀਅਰ ਲੜਕਿਆਂ ਦੇ 40 ਕਿਲੋ ਵਰਗ ’ਚ ਕੰਨਿਆ ਲਾਲ ਅਕੈਡਮੀ ਦੇ ਐਲ. ਮਨਜੋਤ ਕੁਮਾਰ ਨੇ ਆਪਣੇ ਹੀ ਸਕੂਲ ਦੇ ਰਿਤੇਸ਼ ਕੁਮਾਰ ਨੂੰ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।