ਮਾਤਾ ਚਿੰਤਪੁਰਨੀ ਦੇ ਲਾਈਵ ਦਰਸ਼ਨਾਂ ਲਈ ਚਿੰਤਪੁਰਨੀ ਚੌਕ ’ਤੇ ਲੱਗੀ ਐੱਲਈਡੀ ਸਕਰੀਨ
ਮਾਤਾ ਚਿੰਤਪੁਰਨੀ ਦੇ ਲਾਈਵ ਦਰਸ਼ਨਾਂ ਲਈ ਚਿੰਤਪੁਰਨੀ ਚੌਕ ‘ਤੇ ਲੱਗੀ ਐਲ.ਈ.ਡੀ ਸਕਰੀਨ
Publish Date: Tue, 20 Jan 2026 05:36 PM (IST)
Updated Date: Wed, 21 Jan 2026 04:07 AM (IST)

ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਪਹਿਲ ਨਾਲ ਸ਼ਰਧਾਲੂਆਂ ਨੂੰ ਮਿਲਿਆ ਲਾਈਵ ਦਰਸ਼ਨਾਂ ਦਾ ਲਾਭ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਯੁਵਾ ਵਾਹਿਨੀ ਸਮਿਤੀ ਹੁਸ਼ਿਆਰਪੁਰ ਦੀ ਭਗਤੀ ਭਰੀ ਅਪੀਲ ਤੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਵਿਸ਼ੇਸ਼ ਯਤਨਾਂ ਨਾਲ, ਮਾਤਾ ਚਿੰਤਪੁਰਨੀ ਚੌਕ ਤੇ ਮਾਤਾ ਚਿੰਤਪੁਰਨੀ ਦੇ ਲਾਈਵ ਦਰਸ਼ਨਾਂ ਲਈ ਇਕ ਅਤਿ-ਆਧੁਨਿਕ ਐਲ.ਈ.ਡੀ ਸਕਰੀਨ ਲਗਾਈ ਗਈ ਹੈ। ਇਹ ਐੱਲਈਡੀ ਸਕਰੀਨ ਊਸ਼ਾ ਮਾਰਟਿਨ ਕੰਪਨੀ ਵੱਲੋਂ ਸੀਐੱਸਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਫੰਡ ਤਹਿਤ ਲਗਾਈ ਗਈ ਹੈ, ਜਿਸ ਦਾ ਰਸਮੀ ਉਦਘਾਟਨ ਵਿਧਾਇਕ ਜਿੰਪਾ ਨੇ ਸ਼ਰਧਾ ਤੇ ਉਤਸ਼ਾਹ ਦੇ ਮਾਹੌਲ ਵਿੱਚ ਕੀਤਾ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੋਕਾਂ ਨੂੰ ਮਾਤਾ ਚਿੰਤਪੁਰਨੀ ਜੀ ਵਿੱਚ ਅਥਾਹ ਵਿਸ਼ਵਾਸ ਹੈ ਅਤੇ ਹਰ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਇਸ ਐੱਲਈਡੀ ਸਕਰੀਨ ਰਾਹੀਂ ਹੁਣ ਉਹ ਸ਼ਰਧਾਲੂ ਵੀ, ਜੋ ਕਿਸੇ ਕਾਰਨ ਕਰ ਕੇ ਮੰਦਰ ਨਹੀਂ ਪਹੁੰਚ ਸਕਦੇ, ਮਾਤਾ ਰਾਣੀ ਦੇ ਲਾਈਵ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲ ਨਾ ਸਿਰਫ਼ ਧਾਰਮਿਕ ਵਿਸ਼ਵਾਸ ਨੂੰ ਮਜ਼ਬੂਤ ਕਰੇਗੀ ਬਲਕਿ ਸਮਾਜਿਕ ਭਾਗੀਦਾਰੀ ਅਤੇ ਲੋਕ ਭਲਾਈ ਦੀ ਇਕ ਸ਼ਾਨਦਾਰ ਉਦਾਹਰਨ ਵੀ ਹੈ। ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਐੱਲਈਡੀ ਸਕਰੀਨ ਦੀ ਸਥਾਪਨਾ ਨਾਲ ਮਾਤਾ ਚਿੰਤਪੁਰਨੀ ਚੌਕ ਧਾਰਮਿਕ ਆਸਥਾ ਦਾ ਇਕ ਨਵਾਂ ਕੇਂਦਰ ਬਣ ਜਾਵੇਗਾ ਅਤੇ ਆਮ ਲੋਕਾਂ ਨੂੰ ਹਰ ਰੋਜ਼ ਮਹਾਮਾਈ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਯੁਵਾ ਵਾਹਿਨੀ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਛੋਟਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੰਮ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਜਨਤਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸ ਨੂੰ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਤੁਰੰਤ ਸਵੀਕਾਰ ਕਰ ਲਿਆ। ਉਨ੍ਹਾਂ ਇਸ ਨੇਕ ਕਾਰਜ ਲਈ ਵਿਧਾਇਕ ਬ੍ਰਮ ਸ਼ੰਕਰ ਸ਼ਰਮਾ ਜਿੰਪਾ ਅਤੇ ਊਸ਼ਾ ਮਾਰਟਿਨ ਪ੍ਰਬੰਧਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸ਼ੁਭ ਮੌਕੇ ਤੇ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਗਿਰੀਸ਼ ਵਾਲੀਆ, ਜਤਿੰਦਰ ਵਾਲੀਆ ਊਸ਼ਾ ਮਾਰਟਿਨ, ਸੰਤੋਸ਼ ਸੈਣੀ, ਅਜੇ ਵਰਮਾ, ਕੌਂਸਲਰ ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਅਜੇ ਸੈਣੀ, ਖੁਸ਼ੀ ਰਾਮ ਧੀਮਾਨ, ਬਲਵਿੰਦਰ ਰਾਣਾ, ਮਨੋਜ ਦੱਤਾ, ਕ੍ਰਿਸ਼ਨ ਕੁਮਾਰ, ਦੀਪਕ ਪੁਰੀ, ਵਿਕਾਸ ਸ਼ਰਮਾ, ਰਾਜੇਸ਼ ਵਰਮਾ, ਨਰਿੰਦਰ ਕੁਮਾਰ, ਕਰਮਜੀਤ, ਅਮਿਤ ਗੁਪਤਾ, ਰਾਕੇਸ਼ ਕੁਮਾਰ, ਮਨੀਸ਼ ਗੁਪਤਾ, ਵੰਸ਼, ਦਿਨਕਰ ਕਪਿਲਾ, ਬਲਜੀਤ ਜੀਤੂ, ਸੁਭਾਸ਼ ਕੁਮਾਰ, ਚਰਨਜੀਤ ਸੇਠੀ, ਸਮੀਰ, ਪੰਡਿਤ ਪ੍ਰਮੋਦ ਸ਼ਰਮਾ, ਤਰਸੇਮ ਲਾਲ, ਸ਼ੰਕਰ ਸ਼ਮੀ, ਭਾਰਤੀ ਮਹਾਵੀਰ ਦਲ ਦੇ ਮਹਾ ਸਕੱਤਰ ਭਾਰਤ ਭੂਸ਼ਨ ਵਰਮਾ, ਮਾਇਆ ਜੀ ਅਸੀ ਨੌਕਰ ਤੇਰੇ ਦੇ ਮੁਖੀ ਸ਼ਿਆਮ ਲਾਲ ਚੌਧਰੀ, ਸ਼੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਖੋਸਲਾ, ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਦੇ ਮੁਖੀ ਹਰੀਸ਼ ਸੈਣੀ, ਮਹਾਵੀਰ ਦਲ ਦੇ ਮੁਖੀ ਕ੍ਰਿਸ਼ਨ ਗੋਪਾਲ ਆਨੰਦ, ਟਿੰਕੂ ਨਰੂਲਾ, ਰਾਜੀਵ ਸਿੰਗਲਾ, ਲਵਲੀ ਗਾਂਧੀ, ਅਸ਼ਵਨੀ ਸ਼ਰਮਾ, ਪਵਨ ਸ਼ਰਮਾ, ਸੇਵੀ ਰਾਜ ਕੁਮਾਰ, ਗਵੰਸ਼ ਕੁਮਾਰ, ਗਵੰਸ਼ ਕੁਮਾਰ, ਕਾ. ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਪਤਵੰਤੇ ਹਾਜ਼ਰ ਸਨ।