ਏਬੀਵੀਪੀ ਨੌਜਵਾਨਾਂ ’ਚ ਭਾਰਤ ਭਾਵਨਾ ਭਰ ਰਹੀ ਹੈ : ਅੰਕਿਤ ਕੁੰਦਰਾ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੌਜਵਾਨਾਂ ਵਿੱਚ ਭਾਰਤ ਭਾਵਨਾ ਭਰ ਰਹੀ ਹੈ: ਅੰਕਿਤ ਕੁੰਦਰਾਂ
Publish Date: Tue, 20 Jan 2026 05:15 PM (IST)
Updated Date: Wed, 21 Jan 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ‘ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਹੁਸ਼ਿਆਰਪੁਰ ਸ਼ਾਖਾ ਵੱਲੋਂ ਸਥਾਨਕ ਡੀ.ਏ.ਵੀ. ਕਾਲਜ ਵਿੱਚ “ਰਾਸ਼ਟਰ ਪੁਨਰ-ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਮੁੱਖ ਵਕਤਾ ਵਜੋਂ ਅੰਕਿਤ ਕੁੰਦਰਾਂ, ਸੂਬਾ ਸਹਿ ਸਕੱਤਰ, ਏ.ਬੀ.ਵੀ.ਪੀ ਪੰਜਾਬ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੌਜਵਾਨਾਂ ਵਿੱਚ ਭਾਰਤ ਭਾਵਨਾ ਭਰਨ ਦਾ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਚਰਿੱਤਰਵਾਨ, ਅਨੁਸ਼ਾਸਿਤ ਅਤੇ ਸੇਵਾ ਭਾਵ ਨਾਲ ਭਰੇ ਨੌਜਵਾਨ ਹੀ ਮਜ਼ਬੂਤ ਭਾਰਤ ਦਾ ਨਿਰਮਾਣ ਕਰ ਸਕਦੇ ਹਨ। ਅੰਕਿਤ ਕੁੰਦਰਾਂ ਨੇ ਕਿਹਾ ਕਿ ਰਾਸ਼ਟਰ ਪੁਨਰਨਿਰਮਾਣ ਦੀ ਸ਼ੁਰੂਆਤ ਵਿਅਕਤੀ ਨਿਰਮਾਣ ਤੋਂ ਹੁੰਦੀ ਹੈ ਅਤੇ ਅੱਜ ਦਾ ਵਿਦਿਆਰਥੀ ਹੀ ਕੱਲ੍ਹ ਦਾ ਰਾਸ਼ਟਰ ਨਿਰਮਾਤਾ ਬਣਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਦੇਸ਼ ਭਗਤੀ ਨੂੰ ਅਪਣਾਉਣ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਡਾ. ਵਿਨਯ ਕੁਮਾਰ, ਪ੍ਰਿੰਸਿਪਲ, ਡੀਏਵੀ ਕਾਲਜ, ਮੌਜੂਦ ਰਹੇ। ਉਨ੍ਹਾਂ ਏਬੀਵੀਪੀ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਆਦਰਸ਼ ਅਪਣਾਉਣ ਲਈ ਪ੍ਰੇਰਿਤ ਕੀਤਾ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਨਾਲ ਪ੍ਰੋਗਰਾਮ ਰਾਸ਼ਟਰ ਨਿਰਮਾਣ ਦੇ ਸੰਦੇਸ਼ ਨਾਲ ਸੰਪੰਨ ਹੋਇਆ।