ਗੜ੍ਹਦੀਵਾਲਾ ਦੇ ਮੁੱਖ ਬਾਜ਼ਾਰਾਂ ’ਚੋਂ ਪੈਦਲ ਲੰਘਣਾ ਹੋਇਆ ਔਖਾ
ਗੜ੍ਹਦੀਵਾਲਾ ਦੇ ਮੁੱਖ ਬਾਜ਼ਾਰਾਂ ਵਿੱਚੋਂ ਪੈਦਲ ਲੰਘਣਾ ਹੋਇਆ ਔਖਾ
Publish Date: Tue, 20 Jan 2026 05:01 PM (IST)
Updated Date: Wed, 21 Jan 2026 04:04 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਗੜਦੀਵਾਲਾ ਦੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਟਰੈਫਿਕ ਵਿਵਸਥਾ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਗੱਡੀ ਤਾਂ ਦੂਰ ਦੀ ਗੱਲ ਹੈ ਪੈਦਲ ਚੱਲਣਾ ਵੀ ਬਹੁਤ ਮੁਸ਼ਕਿਲ ਹੋਇਆ ਹੈ। ਹਰ ਪ੍ਰਮੁੱਖ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ਾ ਕਰਕੇ ਸਮਾਨ ਰੱਖ ਕੇ ਸਾਰੇ ਬਾਜ਼ਾਰ ਦੇ ਉੱਤੇ ਕਬਜ਼ਾ ਕੀਤਾ ਹੋਇਆ। ਜਿਸ ਦੇ ਚਲਦਿਆਂ ਲੋਕਾਂ ਦਾ ਪੈਦਲ ਬਾਜ਼ਾਰ ਵਿੱਚੋਂ ਲੰਘਣਾ ਵੀ ਬਹੁਤ ਔਖਾ ਹੋ ਗਿਆ ਹੈ। ਹਰ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਸਮਾਨ ਸਜਾਇਆ ਹੋਇਆ ਹੈ। ਜਿਸ ਨਾਲ ਸਾਰੀ ਸੜਕ ਘੇਰ ਹੋ ਜਾਂਦੀ ਹੈ ਅਤੇ ਲੋਕਾਂ ਦਾ ਲੰਘਣਾ ਔਖਾ ਹੁੰਦਾ ਹੈ। ਇਸ ਮੌਕੇ ਰਾਹਗੀਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਜਨਤਕ ਸੜਕਾਂ ਨੂੰ ਖਾਲੀ ਕਰਵਾਏ ਤਾਂ ਜੋ ਉਹਨਾਂ ਨੂੰ ਲੰਘਣ ਵਿੱਚ ਕੋਈ ਵੀ ਦਿੱਕਤ ਨਾ ਆਵੇ। ਇਸ ਮੌਕੇ ’ਤੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ।