ਪ੍ਰਥਮ ਨੂੰ ਅਮਰੀਕੀ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਵੱਲੋਂ 40 ਲੱਖ ਦੀ ਸਕਾਲਰਸ਼ਿਪ
ਹਿਜ਼ ਇੰਸਟੀਚਿਊਟ ਦੇ ਵਿਦਿਆਰਥੀ ਪ੍ਰਥਮ ਗੁਪਤਾ ਨੂੰ ਅਮਰੀਕੀ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਵੱਲੋਂ 40 ਲੱਖ ਰੁਪਏ ਦੀ ਸਕਾਲਰਸ਼ਿਪ
Publish Date: Tue, 20 Jan 2026 04:42 PM (IST)
Updated Date: Wed, 21 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਿਜ਼ ਇੰਸਟੀਚਿਊਟ ਦੇ 12ਵੀਂ ਕਲਾਸ ਦੇ ਵਿਦਿਆਰਥੀ ਪ੍ਰਥਮ ਗੁਪਤਾ ਨੇ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਸੈੱਟ ਪ੍ਰੀਖਿਆ ਸਫਲਤਾਪੂਰਵਕ ਕਲੀਅਰ ਕਰ ਕੇ ਕਰੀਬ 40 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ ਕਰ ਕੇ ਇਲਾਕੇ ਅਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਥਮ ਗੁਪਤਾ ਨੇ ਦੱਸਿਆ ਕਿ ਉਸ ਨੇ ਸਾਲ 2024 ਵਿੱਚ ਹਿਜ਼ ਇੰਸਟੀਚਿਊਟ ’ਚ ਇਕ ਨਾਨ-ਮੈਡੀਕਲ (ਸੀਬੀਐੱਸਈ) ’ਚ ਦਾਖਲਾ ਲਿਆ ਸੀ। ਉਸ ਨੇ ਆਪਣੀ 10ਵੀਂ ਦੀ ਪੜ੍ਹਾਈ ਮਾਊਂਟ ਕਾਰਮਲ ਸਕੂਲ, ਕੱਕੋਂ ਤੋਂ 95 ਪ੍ਰਤੀਸ਼ਤ ਅੰਕਾਂ ਨਾਲ ਪੂਰੀ ਕੀਤੀ। ਜੇ.ਈ.ਈ. ਦੀ ਤਿਆਰੀ ਲਈ ਉਸ ਨੇ ਸ਼ਹਿਰ ਦੇ ਪ੍ਰਸਿੱਧ ਸੰਸਥਾਨ ਹਿਜ਼ ਇੰਸਟੀਚਿਊਟ ਨੂੰ ਚੁਣਿਆ। ਚੰਡੀਗੜ੍ਹ ਤੋਂ ਆਉਣ ਵਾਲੇ ਅਧਿਆਪਕ ਕੇ. ਗਣੇਸ਼ਨ ਵੱਲੋਂ ਸੈੱਟ ਬਾਰੇ ਦਿੱਤੀ ਗਈ ਸਹੀ ਜਾਣਕਾਰੀ ਅਤੇ ਗਾਈਡਲਾਈਨ ਦੇ ਆਧਾਰ ‘ਤੇ ਉਸ ਨੇ ਆਪਣਾ ਟਾਈਮ-ਟੇਬਲ ਤਿਆਰ ਕੀਤਾ ਅਤੇ ਸੈੱਟ ਪ੍ਰੀਖਿਆ ਵਿੱਚ 1430 ਅੰਕ ਹਾਸਿਲ ਕਰਕੇ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਸ ਨੇ ਆਇਲੈਟਸ ਵਿੱਚ ਵੀ 8 ਬੈਂਡ ਹਾਸਿਲ ਕੀਤੇ। ਪ੍ਰਥਮ ਗੁਪਤਾ ਨੇ ਹਿਜ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਡਾ. ਆਸ਼ੀਸ਼ ਸਰੀਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸਦੀ ਵਿਦੇਸ਼ੀ ਪੜ੍ਹਾਈ ਦੀ ਇੱਛਾ ਨੂੰ ਸਾਕਾਰ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ। ਕਮਿਊਨਿਟੀ ਸਰਵਿਸ ਤਹਿਤ ਉਸ ਨੂੰ ਆਈ-ਅਵੇਅਰਨੈੱਸ ਕੈਂਪ ਲਾਉਣ ਅਤੇ ਪਿੰਡਾਂ ਦੇ ਬੱਚਿਆਂ ਨੂੰ ਟੈਕਨੋਲੋਜੀ ਬਾਰੇ ਜਾਣਕਾਰੀ ਦੇਣ ਦੇ ਮੌਕੇ ਵੀ ਦਿੱਤੇ ਗਏ। ਅਪਲਾਈ ਕਰਨ ਤੋਂ ਬਾਅਦ ਸਟੋਨੀ ਬਰੁਕ ਯੂਨੀਵਰਸਿਟੀ, ਯੂਨੀਵਰਸਿਟੀ ਐਟ ਬਫੈਲੋ, ਪੈਨ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਸਸੈਕਸ, ਯੂਨੀਵਰਸਿਟੀ ਆਫ ਬਰਮਿੰਘਮ ਅਤੇ ਡਰਹਾਮ ਯੂਨੀਵਰਸਿਟੀ ਵਰਗੀਆਂ ਦੁਨੀਆ ਦੀਆਂ ਟਾਪ-100 ਯੂਨੀਵਰਸਿਟੀਆਂ ਵੱਲੋਂ ਉਸ ਨੂੰ ਸਕਾਲਰਸ਼ਿਪ ਸਮੇਤ ਦਾਖਲੇ ਦੀ ਪੇਸ਼ਕਸ਼ ਮਿਲੀ। ਪ੍ਰਥਮ ਗੁਪਤਾ ਨੇ ਸ਼ਹਿਰ ਦੇ ਹੋਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਹਿਜ਼ ਇੰਸਟੀਚਿਊਟ ਵਿੱਚ ਦਾਖਲਾ ਲੈ ਕੇ ਮਿਹਨਤ ਅਤੇ ਸਹੀ ਦਿਸ਼ਾ ਨਾਲ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਇਸ ਮੌਕੇ ਡਾ. ਆਸ਼ੀਸ਼ ਸਰੀਨ ਨੇ ਪ੍ਰਥਮ ਗੁਪਤਾ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਉਪਲਬਧੀ ‘ਤੇ ਵਧਾਈ ਦਿੱਤੀ।