ਟੀਬੀ ਦੇ ਮਰੀਜ਼ ਸੰਤੁਲਿਤ ਖੁਰਾਕ ਲੈਣ : ਡਾ. ਮਨਪ੍ਰੀਤ ਕੌਰ
ਟੀਬੀ ਦੇ ਮਰੀਜ਼ ਸੰਤੁਲਿਤ ਖੁਰਾਕ ਲੈਣ : ਡਾ. ਮਨਪ੍ਰੀਤ ਕੌਰ
Publish Date: Tue, 20 Jan 2026 04:29 PM (IST)
Updated Date: Wed, 21 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ: ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੀੱਐੱਚਸੀ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਟੀ.ਬੀ. ਦੇ 10 ਮਰੀਜ਼ਾਂ ਨੂੰ ਖੁਰਾਕ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਬਾਰੇ ਐੱਸ.ਐਮ.ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਕਾਰਨ ਮਰੀਜ਼ਾਂ ਨੂੰ ਕਮਜ਼ੋਰੀ ਹੁੰਦੀ ਹੈ ਅਤੇ ਉਹਨਾਂ ਨੂੰ ਠੀਕ ਹੋਣ ਲਈ ਦਵਾਈ ਦੇ ਨਾਲ-ਨਾਲ ਸੰਤੁਲਿਤ ਖੁਰਾਕ ਦੀ ਵੀ ਜ਼ਰੂਰਤ ਹੈ। ਚੰਗੀ ਖੁਰਾਕ ਬਿਮਾਰੀ ਠੀਕ ਹੋਣ ਵਿੱਚ ਬਹੁਤ ਮਦਦ ਕਰਦੀ ਹੈ। ਟੀਬੀ ਦਾ ਖਾਤਮਾ ਸਰਕਾਰ ਅਤੇ ਸਿਹਤ ਵਿਭਾਗ ਦਾ ਟੀਚਾ ਹੈ ਜਿਸ ਵਿਚ ਸਾਨੂੰ ਸਾਰੇ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ। ਟੀਬੀ ਇੱਕ ਛੂਤ ਦੀ ਬਿਮਾਰੀ ਹੈ ਜਿਵੇਂ ਕਿ ਖੰਗਣ ਅਤੇ ਥੁੱਕਣ ਕਾਰਨ ਇੱਕ ਦੂਸਰੇ ਤੋਂ ਫੈਲਦੀ ਹੈ। ਇਸ ਲਈ ਟੀ.ਬੀ. ਮਰੀਜ਼ਾਂ ਨੂੰ ਜਨਤਕ ਥਾਂਵਾਂ ਤੇ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਖਾਂਸੀ, ਬੁਖਾਰ, ਭਾਰ ਘਟਣਾ ਆਦਿ ਲੱਛਣ ਹਨ ਜਾਂ ਕਿਸੇ ਦੇ ਪਰਿਵਾਰ ਵਿਚ ਟੀਬੀ ਦਾ ਮਰੀਜ਼ ਹੈ, ਉਨ੍ਹਾਂ ਨੂੰ ਆਪਣਾ ਟੀਬੀ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਟੀਬੀਐੱਚਵੀ ਸੰਜੀਵ ਧਰਵਾਲ ਨੇ ਦੱਸਿਆ ਕਿ ਬਲਾਕ ਵਿੱਚ ਟੀਬੀ ਦੇ ਮਰੀਜ਼ਾਂ ਦੀ ਸਕਰੀਨਿੰਗ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਤੇ ਮਰੀਜ਼ਾਂ ਨੂੰ ਆਸ਼ਾ ਵਰਕਰ ਰਾਹੀਂ ਪੂਰੀ ਦਵਾਈ ਦਿੱਤੀ ਜਾਂਦੀ ਹੈ। ਟੀਬੀ ਮਰੀਜ਼ਾਂ ਨੂੰ ਆਪਣੀ ਦਵਾਈ ਲਗਾਤਾਰ ਅਤੇ ਤੈਅ ਸਮੇਂ ਤੱਕ ਜ਼ਰੂਰ ਖਾਣੀ ਚਾਹੀਦੀ ਹੈ। ਟੀ.ਬੀ. ਦੇ ਮਰੀਜ਼ਾਂ ਨੂੰ ਸਿਗਰਟਨੋਸ਼ੀ, ਸ਼ਰਾਬ ਜਾਂ ਹੋਰ ਨਸ਼ੇ ਨਹੀਂ ਕਰਨੇ ਚਾਹੀਦੇ ਹਨ। ਇਸ ਮੌਕੇ ਹਰਦੀਪ ਸਿੰਘ ਬੀਈਈ, ਡਾ. ਨਵਕਰਨ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਕੌਰ, ਇੰਦਰਜੀਤ ਸਿੰਘ, ਪੂਨਮ ਰਾਣੀ, ਅਰੁਣ ਕਾਲੀਆ ਹਾਜ਼ਰ ਸਨ।