ਬੱਚਿਆਂ ਦਾ ਇਕਾਗਰਚਿੱਤ ਤੇ ਸਰੀਰ ਧਿਆਨ ਮੁਕਾਬਲਾ ਕਰਵਾਇਆ
ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੱਚਿਆਂ ਦਾ ਇਕਾਗਰਚਿੱਤ ਤੇ ਸਰੀਰ ਧਿਆਨ ਮੁਕਾਬਲਾ
Publish Date: Tue, 20 Jan 2026 04:26 PM (IST)
Updated Date: Wed, 21 Jan 2026 04:01 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ,ਹੁਸ਼ਿਆਰਪੁਰ ਵਿਖੇ ਸੰਤ ਬਾਬਾ ਰਣਜੀਤ ਸਿੰਘ ਦੀ ਦੇਖ-ਰੇਖ ਹੇਠ ਬੱਚਿਆਂ ਲਈ ਇਕਾਗਰਚਿੱਤ ਤੇ ਇਕਾਗਰ ਸਰੀਰ ਧਿਆਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬੱਚਿਆਂ ਵੱਲੋਂ ਆਪਣੇ ਚਿੱਤ ਅਤੇ ਸਰੀਰ ਨੂੰ ਨਿਰਧਾਰਿਤ ਸਮੇਂ ਤੱਕ ਇਕਾਗਰ ਰੱਖਣ ਦੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਬੱਚੇ ਨੇ ਇੱਕ ਘੰਟੇ ਤੱਕ ਚਿੱਤ ਅਤੇ ਸਰੀਰ ਨੂੰ ਇਕਾਗਰ ਰੱਖਿਆ, ਉਸਨੂੰ ਪਹਿਲਾ ਇਨਾਮ ਦਿੱਤਾ ਗਿਆ। 40 ਮਿੰਟ ਤੱਕ ਇਕਾਗਰ ਰਹਿਣ ਵਾਲੇ ਨੂੰ ਦੂਜਾ ਇਨਾਮ, 20 ਮਿੰਟ ਵਾਲੇ ਨੂੰ ਤੀਜਾ ਇਨਾਮ ਅਤੇ 10 ਮਿੰਟ ਤੱਕ ਇਕਾਗਰ ਰਹਿਣ ਵਾਲਿਆਂ ਨੂੰ ਹੌਸਲਾ ਅਫਜ਼ਾਈ ਇਨਾਮ ਦਿੱਤੇ ਗਏ। ਇਹ ਮੁਕਾਬਲਾ ਕੁੱਲ 60 ਮਿੰਟ ਲਈ ਆਯੋਜਿਤ ਕੀਤਾ ਗਿਆ। ਜੇਤੂ ਬੱਚਿਆਂ ਨੂੰ ਨਕਦ ਇਨਾਮ, ਸਿਰੋਪਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਦਾ ਸਰੂਪ ਭੇਟ ਕੀਤਾ ਗਿਆ। ਮੁਕਾਬਲੇ ਦੀ ਨਿਰਣਾ ਭਾਈ ਸੁਖਵਿੰਦਰ ਸਿੰਘ ਅਤੇ ਬੀਬੀ ਨਰਿੰਦਰ ਕੌਰ ਵੱਲੋਂ ਕੀਤੀ ਗਿਆ। ਇਸ ਧਿਆਨ ਮੁਕਾਬਲੇ ਵਿੱਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਅੰਤ ਵਿੱਚ ਸੰਤ ਬਾਬਾ ਰਣਜੀਤ ਸਿੰਘ ਵੱਲੋਂ ਚੌਪਾਈ ਸਾਹਿਬ ਦਾ ਪਾਠ ਕਰਵਾਇਆ ਗਿਆ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬੱਚੇ ਸਾਡੇ ਭਵਿੱਖ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਕੁਰਾਹੇ ਤੋਂ ਬਚਾਉਣ ਲਈ ਉਨ੍ਹਾਂ ਦੇ ਮਨ ਨੂੰ ਭਗਵਾਨ ਨਾਲ ਜੋੜਨਾ ਬਹੁਤ ਜਰੂਰੀ ਹੈ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ। ਸੰਤ ਬਾਬਾ ਰਣਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੁੰਦਰ ਸੁਲੇਖ ਮੁਕਾਬਲਾ ਵੀ ਕਰਵਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਬੀਬੀ ਨਿਰਮਲਜੀਤ ਕੌਰ, ਬੀਬੀ ਅਮਨਪ੍ਰੀਤ ਕੌਰ, ਭਾਈ ਅਮਰਜੀਤ ਸਿੰਘ ਭੋਗਲ, ਬੀਬੀ ਮਨਜੀਤ ਕੌਰ (ਮਾਲ ਰੋਡ), ਭਾਈ ਅਵਤਾਰ ਸਿੰਘ ਭੰਵਰਾ, ਬੀਬੀ ਚਰਨਜੀਤ ਕੌਰ ਮਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ।