ਧੀਆਂ ਦੀ ਲੋਹੜੀ ਸੰਬੰਧੀ ਕਰਵਾਇਆ ਸਮਾਗਮ
ਸੂਸ ਦੇ ਪ੍ਰਾਇਮਰੀ ਸਕੂਲ 'ਚ ਧੀਆਂ ਦੀ ਲੋਹੜੀ ਸੰਬੰਧੀ ਕਰਵਾਇਆ ਗਿਆ ਸਮਾਗਮ
Publish Date: Tue, 20 Jan 2026 04:17 PM (IST)
Updated Date: Wed, 21 Jan 2026 04:01 AM (IST)

ਹਰ ਖੇਤਰ ’ਚ ਉੱਚ ਅਹੁਦਿਆਂ ਤੇ ਸਮਾਜ ਉਸਾਰੂ ਭੂਮਿਕਾ ਨਿਭਾਅ ਕੇ ਦੇਸ਼ ਦਾ ਨਾਂ ਚਮਕਾ ਰਹੀਆਂ ਨੇ ਧੀਆਂ : ਡੀਈਓ ਹਰਜਿੰਦਰ ਕੌਰ ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਸੂਸ ਵਿਖੇ ਹੈੱਡ ਟੀਚਰ ਸੁਖਵਿੰਦਰ ਕੌਰ ਤੇ ਪਰਮਜੀਤ ਕੌਰ ਸਟੇਟ ਅਵਾਰਡੀ ਅਧਿਆਪਕਾ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਸੰਬੰਧੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ, ਆਪ ਦੇ ਗੁਰਵਿੰਦਰ ਸਿੰਘ ਪਾਬਲਾ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ, ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਦੇ ਪੀ.ਏ. ਪ੍ਰਦੀਪ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਨਵ-ਜੰਮੀਆਂ ਧੀਆਂ ਦੀ ਲੋਹੜੀ ਸਬੰਧਤ ਰੱਖੇ ਸਮਾਗਮ ਦੌਰਾਨ ਧੀਆਂ ਨੂੰ ਗਿਫ਼ਟ ਭੇਟ ਕੀਤੇ ਤੇ ਮਾਤਾਵਾਂ ਨੂੰ ਧੀਆਂ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਡੀਈਓ ਹਰਜਿੰਦਰ ਕੌਰ ਨੇ ਕਿਹਾ ਕਿ ਇਹ ਸਮਾਗਮ ਸ਼ਲਾਘਾਯੋਗ ਕਾਰਜ ਹੈ ਅਤੇ ਕੁੜੀਆਂ ਨੂੰ ਦਿੱਤੀ ਜਾ ਰਹੀ ਵਧੀਆ ਸਿੱਖਿਆ ਕਰਕੇ ਅੱਜ ਦੁਨੀਆਂ ਭਰ ਦੇ ਹਰ ਖੇਤਰ ਵਿੱਚ ਉੱਚ ਅਹੁਦਿਆਂ ਤੇ ਸਮਾਜ ਉਸਾਰੂ ਭੂਮਿਕਾ ਨਿਭਾਅ ਕੇ ਦੇਸ਼ ਦਾ ਨਾਂ ਚਮਕਾ ਰਹੀਆਂ ਹਨ। ਗੁਰਵਿੰਦਰ ਸਿੰਘ ਪਾਬਲਾ ਤੇ ਪੀਏ ਪ੍ਰਦੀਪ ਸੈਣੀ ਨੇ ਕਿਹਾ ਕਿ ਧੀਆਂ ਮਾਂ-ਬਾਪ ਤੇ ਪਰਿਵਾਰ ਦਾ ਹਮੇਸ਼ਾ ਸਤਿਕਾਰ ਕਰਦੀਆਂ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਸਰਕਾਰ ਵੱਲੋਂ ਕੁੜੀਆਂ ਨੂੰ ਮੁਫ਼ਤ ਸਿੱਖਿਆ ਪ੍ਰਾਪਤੀ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਿੱਕੀਆਂ ਬੱਚੀਆਂ ਆਉਣ ਵਾਲੇ ਸਮੇਂ ’ਚ ਵੱਡੀਆਂ ਅਫ਼ਸਰ ਤੇ ਸਮਾਜ ਨੂੰ ਸੇਧ ਵਾਲੀਆਂ ਸ਼ਖ਼ਸੀਅਤਾਂ ਬਣਨਗੀਆਂ। ਸਕੂਲ ਸਟਾਫ਼ ਤੇ ਸਰਪੰਚ ਵਲੋਂ ਹਰਜਿੰਦਰ ਕੌਰ, ਗੁਰਵਿੰਦਰ ਸਿੰਘ ਪਾਬਲਾ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ, ਪ੍ਰਦੀਪ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਐੱਨਓ ਸਰੂਪ ਲਾਲ, ਸੀਐਂਚਟੀ ਹਰਮੇਸ਼ ਲਾਲ, ਅਨਿਰੁਧ ਮੋਦਗਿਲ, ਬੀਆਰਸੀ ਅਸ਼ੋਕ ਕੁਮਾਰ, ਹੈੱਡ ਟੀਚਰ ਸੁਖਵਿੰਦਰ ਕੌਰ, ਸਟੇਟ ਐਵਾਰਡੀ ਪਰਮਜੀਤ ਕੌਰ ਸੂਚ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ, ਜਸਵਿੰਦਰ ਪਾਲ, ਰਜਨੀਸ਼, ਰਮਨਜੀਤ, ਹੈੱਡ ਟੀਚਰ ਪੁਸ਼ਪਾ ਰਾਣੀ, ਇੰਦੂ ਬਾਲਾ, ਹਰਦੀਪ ਕੌਰ, ਸੰਦੀਪ ਕੌਰ ਕਾਲੂਵਾਹਿਰ, ਦਲਜੀਤ ਸਿੰਘ, ਮਨਜਿੰਦਰ ਸਿੰਘ ਆਦਿ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸ਼ਾਮਲ ਸਨ।