ਗਲਤ ਪਾਰਕਿੰਗ ’ਤੇ ਹੋਇਆ ਝਗੜਾ ਖੂਨੀ ਰੂਪ ’ਚ ਤਬਦੀਲ
ਗਲਤ ਪਾਰਕਿੰਗ ’ਤੇ ਹੋਇਆ ਝਗੜਾ ਖੂਨੀ ਰੂਪ ’ਚ ਤਬਦੀਲ, ਪੰਜਾ-ਨੁਮਾ ਕਹੀ ਨਾਲ ਹਮਲਾ; ਇਕ ਗੰਭੀਰ ਜ਼ਖ਼ਮੀ
Publish Date: Mon, 19 Jan 2026 06:32 PM (IST)
Updated Date: Tue, 20 Jan 2026 04:13 AM (IST)
ਪੰਜਾ-ਨੁਮਾ ਕਹੀ ਨਾਲ ਹਮਲਾ; ਇਕ ਗੰਭੀਰ ਜ਼ਖ਼ਮੀ, ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਟੀ ਪੁਲਿਸ ਹੁਸ਼ਿਆਰਪੁਰ ਨੇ ਗਲਤ ਤਰੀਕੇ ਨਾਲ ਗੱਡੀ ਪਾਰਕ ਕਰਨ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਵਿਅਕਤੀ ਵੱਲੋਂ ਪੰਜਾ-ਨੁਮਾ ਕਹੀ ਨਾਲ ਹਮਲਾ ਕਰ ਕੇ ਦੂਜੇ ਵਿਅਕਤੀ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਦੇ ਮਾਮਲੇ ’ਚ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ, ਜਿਸ ਵਿੱਚ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਸ਼ਾਮਲ ਹੈ, ਕੇਸ ਦਰਜ ਕੀਤਾ ਹੈ।0 ਪੁਲਿਸ ਅਨੁਸਾਰ ਬੀਤੇ ਦਿਨ ਇੰਦਰਪ੍ਰੀਤ ਸਿੰਘ, ਵਾਸੀ ਮੁਹੱਲਾ ਵਿਜੈ ਨਗਰ, ਵੱਲੋਂ ਆਪਣੀ ਗੱਡੀ ਨੰਬਰ ਪੀਬੀ07 ਸੀਏ-1188 ਨੂੰ ਮੁਹੱਲਾ ਪੰਜ ਪਿੱਪਲਾ, ਬਹਾਦਰਪੁਰ ਵਿਖੇ ਗਲਤ ਤਰੀਕੇ ਨਾਲ ਪਾਰਕ ਕਰਨ ਕਾਰਨ ਰਾਜਨ ਸ਼ਰਮਾ ਤੇ ਉਸ ਦੇ ਪਿਤਾ ਸੁਭਾਸ਼ ਚੰਦਰ, ਵਾਸੀ ਮੁਹੱਲਾ ਪੰਜ ਪਿੱਪਲਾ ਨਾਲ ਵਿਵਾਦ ਹੋ ਗਿਆ। ਗਲਤ ਪਾਰਕਿੰਗ ਨੂੰ ਲੈ ਕੇ ਦੋਵਾਂ ਧਿਰਾਂ ’ਚ ਪਹਿਲਾਂ ਬਹਿਸ ਹੋਈ, ਜੋ ਜਲਦ ਹੀ ਝਗੜੇ ’ਚ ਤਬਦੀਲ ਹੋ ਗਈ। ਇਸ ਦੌਰਾਨ ਇੰਦਰਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਪੰਜਾ-ਨੁਮਾ ਕਹੀ ਨਾਲ ਸੁਭਾਸ਼ ਚੰਦਰ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।