ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵੱਲੋਂ ਪਰਿਵਾਰ ਮਿਲਣ ਸਮਾਗਮ
ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵੱਲੋਂ ਪਰਿਵਾਰ ਮਿਲਣ ਸਮਾਗਮ ਦਾ ਆਯੋਜਨ
Publish Date: Mon, 19 Jan 2026 05:51 PM (IST)
Updated Date: Tue, 20 Jan 2026 04:10 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵੱਲੋਂ ਪ੍ਰਧਾਨ ਲਾਇਨ ਵਿਜੇ ਅਰੋੜਾ ਦੀ ਅਗਵਾਈ ਹੇਠ ਪਰਿਵਾਰ ਮਿਲਣ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਵਿੱਚ ਰੀਜਨ ਚੇਅਰਮੈਨ ਲਾਇਨ ਹਰਜੀਤ ਸਿੰਘ ਭਾਟੀਆ ਅਤੇ ਜੋਨ ਚੇਅਰਮੈਨ ਭਾਰਤ ਭੂਸ਼ਣ ਤੁਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੇਅਰਮੈਨ (ਨੇਤਰਦਾਨ) ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਨੇ ਆਏ ਹੋਏ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਕੱਤਰ ਲਾਇਨ ਉਮੇਸ਼ ਰਾਣਾ ਨੇ ਕਲੱਬ ਵੱਲੋਂ ਲਗਾਏ ਗਏ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਆਉਣ ਵਾਲੇ ਸਮੇਂ ਦੀ ਯੋਜਨਾ ਵੀ ਸਾਂਝੀ ਕੀਤੀ। ਇਸ ਦੌਰਾਨ ਪ੍ਰਧਾਨ ਲਾਇਨ ਵਿਜੇ ਅਰੋੜਾ ਨੇ ਕਿਹਾ ਕਿ ਲਾਇਨਜ਼ ਕਲੱਬ ਸੇਵਾ ਕਾਰਜਾਂ ਦੇ ਨਾਲ-ਨਾਲ ਅਜਿਹੇ ਸਮਾਜਿਕ ਤੇ ਪਰਿਵਾਰਕ ਸਮਾਗਮਾਂ ਰਾਹੀਂ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਦਾ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਪਰਿਵਾਰਕ ਸੰਬੰਧ ਹੀ ਸਮਾਜ ਸੇਵਾ ਦੀ ਮਜ਼ਬੂਤ ਨੀਂਹ ਹੁੰਦੇ ਹਨ। ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਨੇ ਖ਼ਾਸ ਤੌਰ ‘ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸਭਿਆਚਾਰ ਵੱਲ ਵੱਧ ਰਹੀ ਹੈ, ਜਿਸ ਨਾਲ ਭਾਰਤੀ ਸੰਸਕ੍ਰਿਤੀ, ਸੰਸਕਾਰ ਅਤੇ ਪਰੰਪਰਾਵਾਂ ਹੌਲੀ-ਹੌਲੀ ਪਿੱਛੇ ਰਹਿ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਮਿਲਣ ਸਮਾਗਮਾਂ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਭਾਰਤੀ ਮੁੱਲਾਂ ਨਾਲ ਜੋੜਨਾ ਹੈ, ਕਿਉਂਕਿ ਭਾਰਤੀ ਤਿਉਹਾਰ ਅਤੇ ਪਰਿਵਾਰਕ ਏਕਤਾ ਮਾਨਸਿਕ ਸ਼ਾਂਤੀ ਅਤੇ ਸਮਾਜਿਕ ਸੰਤੁਲਨ ਪ੍ਰਦਾਨ ਕਰਦੇ ਹਨ। ਸਮਾਗਮ ਦੌਰਾਨ ਰੰਗਾਰੰਗ ਸਾਂਸਕ੍ਰਿਤਿਕ ਕਾਰਜਕ੍ਰਮ ਵੀ ਪੇਸ਼ ਕੀਤੇ ਗਏ। ਐਸ਼ਵੀ ਅਰੋੜਾ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਭਜਨਾਂ ‘ਤੇ ਸੋਹਣਾ ਡਾਂਸ ਕੀਤਾ ਕੀਤਾ, ਜਦਕਿ ਅਯਾਂਸ਼ ਅਰੋੜਾ ਨੇ ਭੰਗੜੇ ਨਾਲ ਸਭ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਮਹਿਲਾਵਾਂ ਅਤੇ ਵਰਿਸ਼ਟ ਮੈਂਬਰਾਂ ਲਈ ਵਿਸ਼ੇਸ਼ ਖੇਡ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੱਤਰ ਉਮੇਸ਼ ਰਾਣਾ, ਕੁਮਾਰ ਗੌਰਵ, ਸੁਖਵੰਤ ਸਿੰਘ, ਅਸ਼ਵਨੀ ਕੁਮਾਰ ਦੱਤਾ, ਡਾ. ਰਾਜਿੰਦਰ ਗੁਪਤਾ, ਹਰੀਸ਼ ਚੁੱਗ, ਅਨਿਲ ਕੁਮਾਰ, ਰਾਜੇਸ਼ ਨੰਦਾ, ਕੁਲਵੰਤ ਰਾਏ, ਸੁਖਵਿੰਦਰ ਸਿੰਘ, ਪੰਕਜ, ਵਿਮਲ ਅਰੋੜਾ, ਵਿਜੇ ਗੁਪਤਾ, ਗੌਰਵ ਖੱਟੜ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।