ਵਾਹਨ ਚੋਰੀ ਮਾਮਲੇ ’ਚ 2 ਕਾਬੂ, 10 ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ
ਹਾਜੀਪੁਰ ਪੁਲਿਸ ਨੇ ਮੋਟਰਸਾਈਕਲਾ ਸਮੇਤ ਚੋਰ ਗਿਰੋਹ ਕੀਤਾ ਕਾਬੂ
Publish Date: Mon, 19 Jan 2026 05:30 PM (IST)
Updated Date: Tue, 20 Jan 2026 04:09 AM (IST)

ਨਵਦੀਪ ਸਿੰਘ, ਪੰਜਾਬੀ ਜਾਗਰਣ, ਹਾਜੀਪੁਰ : ਸੰਦੀਪ ਕੁਮਾਰ ਮਲਿਕ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਪੁਲਿਸ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਰਮਿੰਦਰ ਹੀਰ ਐੱਸਪੀ-ਡੀ ਹੁਸ਼ਿਆਰਪੁਰ ਤੇ ਕੁਲਵਿੰਦਰ ਸਿੰਘ ਡੀਐੱਸਪੀ ਸਬ ਡਵੀਜ਼ਨ ਮੁਕੇਰੀਆ ਦੀਆਂ ਹਦਾਇਤਾਂ ਅਨੁਸਾਰ ਵਾਹਨ ਚੋਰੀ ਕਰਨ ਵਾਲਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਇੰਸਪੈਕਟਰ ਹਰਪ੍ਰੇਮ ਸਿੰਘ ਥਾਣਾ ਮੁਖੀ ਦੀ ਨਿਗਰਾਨੀ ਅਧੀਨ ਏਐੱਸਆਈ ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ, ਸ਼ੱਕੀ ਵਾਹਨਾਂ ਤੇ ਸ਼ਿਫਟਿੰਗ ਨਾਕਾਬੰਦੀ ਟੀ-ਪੁਆਇੰਟ ਹਾਜੀਪੁਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਾਸੂਮ ਅਲੀ ਉਰਫ ਅੰਮੂ ਪੁੱਤਰ ਮਸਰਦੀਨ ਵਾਸੀ ਸੰਧਵਾਲ ਥਾਣਾ ਹਾਜੀਪੁਰ, ਜੋ ਆਪਣੇ ਏਰੀਏ ਤੇ ਹੋਰ ਏਰੀਆ ’ਚੋ ਮੋਟਰਸਾਈਕਲ ਚੋਰੀ ਕਰ ਕੇ ਵੇਚਦਾ ਹੈ। ਉਹ ਅੱਜ ਵੀ ਸੰਧਵਾਲ ਸਾਈਡ ਤੋਂ ਪਾਵਰ ਕਾਲੋਨੀ ਹਾਜੀਪੁਰ ਨੂੰ ਆ ਰਿਹਾ ਹੈ, ਜਿਸ ਨੂੰ ਲੈ ਕੇ ਨਾਕਾਬੰਦੀ ਕਰ ਕੇ ਮਾਸੂਮ ਅਲੀ ਉਰਫ ਅਮੂ ਨੂੰ ਸਮੇਤ ਬਿਨਾਂ ਨੰਬਰੀ ਮੋਟਰਸਾਈਕਲ ਸਿਲੰਡਰ ਪਾਵਰ ਹਾਉਸ ਮੋੜ ’ਤੇ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕਰ ਕੇ ਏਐੱਸਆਈ ਰਵਿੰਦਰ ਸਿੰਘ ਵੱਲੋ ਤਫਤੀਸ਼ ਅਮਲ ’ਚ ਲਿਆਦੀ ਗਈ ਹੈ। ਦੌਰਾਨੇ ਤਫਤੀਸ਼ ਦੋਸ਼ੀ ਮਾਸੂਮ ਅਲੀ ਨੂੰ ਹਸਬ ਜ਼ਾਬਤਾ ਅਨੁਸਾਰ ਗ੍ਰਿਫਤਾਰ ਕਰ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀ ਮਾਸੂਮ ਅਲੀ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਹ ਤੇ ਉਸ ਦਾ ਭਰਾ ਸ਼ਰੀਫ ਮਿਲ ਕੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕਰ ਕੇ ਹਾਜੀਪੁਰ ਏਰੀਏ ’ਚ ਵੇਚਦੇ ਹਨ, ਜਿਸ ’ਤੇ ਦੋਸ਼ੀ ਸ਼ਰੀਫ ਪੁੱਤਰ ਮਸਰਦੀਨ ਵਾਸੀ ਸੰਧਵਾਲ ਥਾਣਾ ਹਾਜੀਪੁਰ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਕੇ ਮਿਤੀ 18.01.2026 ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਪਾਸੋਂ ਬਿਨਾਂ ਨੰਬਰੀ 10 ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਵੀ ਮੋਟਰਸਾਈਕਲ ਬਰਾਮਦ ਕੀਤੇ ਜਾਣਗੇ।