ਤੀਰਥ ਯਾਤਰਾ ਦਾ ਗੜ੍ਹਸ਼ੰਕਰ ਪੁੱਜਣ ’ਤੇ ਭਰਵਾਂ ਸਵਾਗਤ
ਤੀਰਥ ਯਾਤਰਾ ਦਾ ਗੜਸ਼ੰਕਰ ਪਹੁੰਚਣ 'ਤੇ ਭਰਵਾਂ ਸਵਾਗਤ
Publish Date: Mon, 19 Jan 2026 04:59 PM (IST)
Updated Date: Tue, 20 Jan 2026 04:07 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁਸ਼ਿਆਰਪੁਰ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਤੱਕ ਨਗਰ ਕੀਰਤਨ ਦੇ ਰੂਪ ’ਚ ਤੀਰਥ ਯਾਤਰਾ ਕੱਢੀ ਗਈ। ਇਹ ਯਾਤਰਾ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਚੇਅਰਮੈਨ ਯਸ਼ ਵਰਮਾ, ਕੌਮੀ ਪ੍ਰਧਾਨ ਮੋਹਨ ਲਾਲ ਭਟੋਆ, ਪੰਜਾਬ ਯੂਥ ਪ੍ਰਧਾਨ ਮਨੀਸ਼ ਕੌਲ ਦੀ ਅਗਵਾਈ ਹੇਠ ਕੱਢੀ ਗਈ। ਇਸ ਤੀਰਥ ਯਾਤਰਾ ਦਾ ਗੜ੍ਹਸ਼ੰਕਰ ਪਹੁੰਚਣ ’ਤੇ ਅਨੁਸੂਚਿਤ ਜਾਤੀਆਂ ਕਾਰਪੋਰੇਸ਼ਨ ਡਾਇਰੈਕਟਰ ਆਫ ਪੰਜਾਬ ਸਰਕਾਰ ਰਸ਼ਪਾਲ ਸਿੰਘ ਰਾਜੂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਉਪ ਪ੍ਰਧਾਨ ਦਲਵੀਰ ਸਿੰਘ ਰਾਜੂ, ਸੀਨੀ. ਮੈਂਬਰ ਸੁਰਜੀਤ ਸਿੰਘ ਖਾਨਪੁਰੀ, ਜਿੰਦਰ ਚਨਿਆਣੀ, ਮਨੀਸ਼ ਹੀਰ, ਮਨਪ੍ਰੀਤ ਸਨਾਵਾ, ਇਸ਼ਪ੍ਰੀਤ ਸਿੰਘ, ਦੀਪ ਘਾਗੋਂ, ਰੋਹਿਤ ਕਿੱਤਣਾ, ਸੈਂਡੀ ਭੱਜਲਾਂ ਵਾਲਾ ਆਦਿ ਵੀ ਉਨ੍ਹਾਂ ਦੇ ਨਾਲ ਸਨ। ਯਾਤਰਾ ਦੌਰਾਨ ਪਹੁੰਚੇ ਸੀਨੀਅਰ ਆਗੂਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਸੰਗਤ ਨੂੰ ਫਲਾਂ ਦਾ ਪ੍ਰਸ਼ਾਦ ਵੰਡਿਆ ਗਿਆ।