ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਦੀ ਵਿਸ਼ੇਸ਼ ਇਕੱਤਰਤਾ
ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਦੀ ਵਿਸ਼ੇਸ਼ ਇਕੱਤਰਤਾ ਲੁਧਿਆਣਾ ਵਿਖੇ ਹੋਈ
Publish Date: Mon, 19 Jan 2026 04:52 PM (IST)
Updated Date: Tue, 20 Jan 2026 04:06 AM (IST)

ਆਰਗਨਾਈਜੇਸ਼ਨ ਨੇ ਯੂਥ ਵਿੰਗ ਤੇ ਇਸਤਰੀ ਵਿੰਗ ਨੂੰ ਕੀਤਾ ਮੁੱਢੋਂ ਖਤਮ ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬੀਤੇ ਦਿਨ ਲੁਧਿਆਣਾ ਵਿਖੇ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੇ ਸਾਰੇ ਪੰਜਾਬ ਭਰ ਤੋਂ ਪਹਿਲੀ ਕਤਾਰ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ’ਚ ਅਗਲੇ 3 ਸਾਲਾਂ ਲਈ ਇੰਡੀਆ ’ਚ ਨਿਯੁਕਤੀਆਂ ਕੀਤੀਆਂ ਗਈਆਂ ਤੇ 2 ਮਤੇ ਪਾਸ ਕੀਤੇ ਗਏ। ਇਨ੍ਹਾਂ ’ਚ ਯੂਥ ਵਿੰਗ, ਇਸਤਰੀ ਵਿੰਗ ਨੂੰ ਮੁੱਢੋਂ ਖਤਮ ਕਰਨਾ ਤੇ ਇਕ ਵਰਲਡ ਲੈਵਲ ਕਮੇਟੀ, ਜੋ ਪੰਜਾਬ ਅਤੇ ਬਾਹਰ ਰਾਮਗੜ੍ਹੀਆ ਲਈ ਕੰਮ ਕਰਦੀਆਂ ਹਨ, ਉਨ੍ਹਾਂ ’ਚੋਂ ਇੱਕ ਇੱਕ ਮੈਂਬਰ ਲੈ ਕੇ ਕੌਮ ਪੱਧਰੀ ਫੈਸਲੇ ਲੈਣੇ ਤੇ ਔਖੇ ਵਕਤ ਕੰਮ ਆਉਣਾ 2026 ’ਚ ਬਣਾ ਦਿੱਤੀ ਜਾਵੇਗੀ, ਜਿਸ ਦੀ ਸ਼ੁਰੂਆਤ ਚਰਨਜੀਤ ਸਿੰਘ ਝੰਡੇਆਣਾ ਮੋਗਾ, ਕੁਲਵੀਰ ਸਿੰਘ ਮੋਰਿੰਡਾ, ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਰੋਪੜ, ਗਿਆਨ ਸਿੰਘ ਸੱਗੂ, ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਅੰਮ੍ਰਿਤਸਰ ਤੋਂ ਕੀਤੀ ਗਈ। ਉਪਰੰਤ ਆਰਐੱਸਓ ਦੀਆਂ ਨਿਯੁਕਤੀਆਂ ਦਿੱਤੀਆਂ ਗਈਆਂ। ਨਿਯੁਕਤੀਆਂ ਇਸ ਤਰ੍ਹਾਂ ਹੋਈਆਂ ਕਿ ਸਾਰੇ ਸਰਪ੍ਰਸਤ ਪਹਿਲਾਂ ਵਾਂਗ ਹੋਣਗੇ। ਇਹ ਸਾਰਾ ਸਰਬਸੰਮਤੀ ਨਾਲ ਹੋਇਆ, ਜਿਸ ’ਚ ਸਕੱਤਰ ਜਨਰਲ ਤੇ ਫਾਊਂਡਰ ਮੈਂਬਰ ਕਸ਼ਮੀਰ ਸਿੰਘ ਗੀਗਨਵਾਲ ਹੁਸ਼ਿਆਰਪੁਰ, ਚੇਅਰਮੈਨ ਕੁਲਦੀਪ ਸਿੰਘ ਖ਼ਾਬਾਂ ਹੁਸ਼ਿਆਰਪੁਰ, ਸੀਨੀਅਰ ਮੀਤ ਚੇਅਰਮੈਨ ਪਰਮਜੀਤ ਸਿੰਘ ਕਲਿਆਣ ਪ੍ਰਧਾਨ ਹਰਦੇਵ ਸਿੰਘ ਕੌਂਸਲ, ਸੀਨੀ. ਮੀਤ ਪ੍ਰਧਾਨ ਮਲਕੀਤ ਸਿੰਘ ਮਰਵਾਹਾ, ਅਮਰਜੀਤ ਸਿੰਘ ਆਸੀ ਹੁਸ਼ਿਆਰਪੁਰ, ਹਰਦੀਪ ਸਿੰਘ ਪਲਾਹਾ ਲੁਧਿਆਣਾ, ਜਨ. ਸਕੱਤਰ ਤੇ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਪਲਾਹਾ, ਜਗਸੀਰ ਸਿੰਘ ਧੀਮਾਨ ਜਨ. ਸਕੱਤਰ, ਪੰਜਾਬ ਦੇ ਮੁੱਖ ਅਹੁਦੇਦਾਰ, ਜਿਵੇਂ ਚੇਅਰਮੈਨ ਜਸਵੰਤ ਸਿੰਘ ਭੋਗਲ ਹੁਸ਼ਿਆਰਪੁਰ, ਸੀਨੀ. ਮੀਤ ਚੇਅਰਮੈਨ, ਹਰਦੀਪ ਸਿੰਘ ਮਾਲਕ ਓਂਕਾਰ ਇੰਡਸਟਰੀਜ਼ ਧੂਰੀ ਸੰਗਰੂਰ, ਬੀਬੀ ਗੁਰਮਿੰਦਰ ਕੌਰ ਵਾਈਸ ਚੇਅਰਮੈਨ, ਪ੍ਰਧਾਨ ਗੁਰਵਿੰਦਰ ਸਿੰਘ ਗਿੰਦਾ ਲੁਧਿਆਣਾ ਲਾਏ ਗਏ ਸਭ ਨੂੰ ਸਨਮਾਨਿਤ ਕੀਤਾ ਗਿਆ ਤੇ ਵਧਾਈਆਂ ਦਿੱਤੀਆਂ ਗਈਆਂ ਤੇ ਸਭ ਨੂੰ ਸਮਰਪਿਤ ਹੋ ਕੇ ਕੰਮ ਕਰਨ ਲਈ ਕਿਹਾ ਗਿਆ। ਉਪਰੰਤ ਸਰਬਸੰਮਤੀ ਨਾਲ ਇਸਤਰੀ ਵਿੰਗ ਤੇ ਯੂਥ ਵਿੰਗ ਨੂੰ ਖਤਮ ਕਰ ਦਿੱਤਾ ਗਿਆ। ਪ੍ਰਮੁੱਖ ਆਗੂਆਂ ’ਚ ਸਰਪ੍ਰਸਤ ਅਮਰ ਸਿੰਘ ਮਾਲਕ ਦਸਮੇਸ਼ ਕੰਬਾਇਨ ਮਾਲੇਰਕੋਟਲਾ , ਨਛੱਤਰ ਸਿੰਘ ਮਾਲਿਕ ਸਟੈਂਡਰਡ ਟੈਕਟਰ ਤੇ ਕੰਬਾਈਨ ਹੁਡਿਆਇਆ, ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ, ਸੁਖਵਿੰਦਰ ਸਿੰਘ ਰੁਪਾਲ, ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਵਲਾਇਤੀ ਰਾਮ ਧੀਮਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ, ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਮਨਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਬਲਜਿੰਦਰ ਸਿੰਘ ਜ਼ਿਲਾ ਪ੍ਰਧਾਨ ਗੁਰਦਾਸਪੁਰ , ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਇੰਡੀਆ ਹੁਸ਼ਿਆਰਪੁਰ, ਬੀਕੇ ਕਲਸੀ ਮੀਤ ਪ੍ਰਧਾਨ ਇੰਡੀਆ, ਬਲਜੀਤ ਸਿੰਘ ਬਾਂਸਲ ਧੂਰੀ, ਗੁਰਮੇਲ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਡੀਡੀ ਨਿਊਜ਼, ਲਾਲੀ ਵੀਰ ਤੇ ਬਹੁਤ ਸਾਰੇ ਆਗੂ ਹਾਜ਼ਰ ਸਨ।