ਡੀਏਵੀ ਸਕੂਲ ’ਚ ਵਿਦਿਆਰਥੀਆ ਨੂੰ ਵੰਡੀਆਂ ਗਰਮ ਵਰਦੀਆਂ
ਡੀ ਏ ਵੀ ਸਕੂਲ ’ਚ ਵਿਦਿਆਰਥੀਆ ਨੂੰ ਵੰਡੀਆਂ ਗਰਮ ਵਰਦੀਆਂ
Publish Date: Mon, 19 Jan 2026 04:31 PM (IST)
Updated Date: Tue, 20 Jan 2026 04:04 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸ਼ਹਿਰ ਟਾਂਡਾ ਦੇ ਐੱਮਸੀ ਜੌਲੀ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਸੁਰੇਸ਼ ਕੁਮਾਰ ਜੈਨ ਤੇ ਉਨ੍ਹਾਂ ਦੀ ਧਰਮਪਤਨੀ ਸੰਗੀਤਾ ਜੈਨ ਵਲੋਂ ਸਰਦੀਆਂ ਦੇ ਮੌਸਮ ਦੇ ਚੱਲਦਿਆਂ ਪੈ ਰਹੀ ਠੰਢ ਦੇ ਮੱਦੇਨਜ਼ਰ ਲੋੜਵੰਦ ਕਰੀਬ 50/60 ਵਿਦਿਆਰਥੀਆਂ ਨੂੰ ਗਰਮ ਵਰਦੀਆਂ ਵੰਡੀਆਂ। ਇਸ ਮੌਕੇ ਸਕੂਲ ਸਟਾਫ ਵੱਲੋਂ ਲੋੜਵੰਦ ਬੱਚਿਆਂ ਨੂੰ ਗਰਮ ਵਰਦੀਆਂ ਵੰਡਣ ’ਤੇ ਚੇਅਰਮੈਨ ਸੁਰੇਸ਼ ਜੈਨ ਤੇ ਉਨ੍ਹਾਂ ਦੀ ਪਤਨੀ ਸੰਗੀਤਾ ਜੈਨ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਸੁਰੇਸ਼ ਜੈਨ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕੂਲ ’ਚ ਹੋਣ ਵਾਲੇ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਮੋਬਾਈਲ ਫੋਨਾਂ ’ਤੇ ਸਮਾਂ ਬਰਬਾਦ ਨਾ ਕਰਨ ਦੀ ਸਲਾਹ ਵੀ ਦਿੱਤੀ। ਇਸ ਮੌਕੇ ਚੇਅਰਮੈਨ ਸੁਰੇਸ਼ ਜੈਨ ਤੇ ਉਨ੍ਹਾਂ ਦੀ ਪਤਨੀ, ਮੈਨੇਜਮੈਂਟ ਕਮੇਟੀ ਦੇ ਵਾਈਸ ਚੇਅਰਮੈਨ ਅਸ਼ੋਕ ਬਹਿਲ, ਪ੍ਰਿੰਸੀਪਲ ਰੋਹਿਤ ਕੁਮਾਰ ਤੇ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਮੌਜੂਦ ਸਨ।