ਨੌਜਵਾਨਾਂ ਦੀ ਭੂਮਿਕਾ ਰਾਸ਼ਟਰ ਨਿਰਮਾਣ ’ਚ ਮਹੱਤਵਪੂਰਨ : ਪ੍ਰੋ. ਮਨੋਜ ਕਪੂਰ
ਯੁਵਾਂ ਦੀ ਭੂਮਿਕਾ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ : ਪ੍ਰੋ. ਮਨੋਜ ਕਪੂਰ
Publish Date: Mon, 19 Jan 2026 04:09 PM (IST)
Updated Date: Tue, 20 Jan 2026 04:01 AM (IST)

ਰਾਸ਼ਟਰੀ ਯੁਵਾ ਦਿਵਸ ਮੌਕੇ ਏਬੀਵੀਪੀ ਹੁਸ਼ਿਆਰਪੁਰ ਵੱਲੋਂ ਸੈਮੀਨਾਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਹੁਸ਼ਿਆਰਪੁਰ ਵੱਲੋਂ ਰਾਸ਼ਟਰੀ ਯੁਵਾ ਦਿਵਸ ਮੌਕੇ ‘ਰਾਸ਼ਟਰ ਨਿਰਮਾਣ ’ਚ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ’ਤੇ ਡੀਏਵੀ ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ’ਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰੋ. ਮਨੋਜ ਕਪੂਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਨੌਜਵਾਨਾਂ ਨੂੰ ਜੀਵਨ ’ਚ ਸਪੱਸ਼ਟ ਟੀਚਾ ਨਿਰਧਾਰਤ ਕਰ ਕੇ ਉਸ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਕਤੀ ਦੇਸ਼ ਦੀ ਅਸਲ ਤਾਕਤ ਹੈ ਤੇ ਅਨੁਸ਼ਾਸਨ, ਸਮਰਪਣ ਤੇ ਸਾਕਾਰਾਤਮਕ ਸੋਚ ਨਾਲ ਹੀ ਰਾਸ਼ਟਰ ਨਿਰਮਾਣ ਸੰਭਵ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਨੁਭਵ ਜੈਨ, ਪ੍ਰਾਂਤੀ ਉਪ ਪ੍ਰਧਾਨ ਏਬੀਵੀਪੀ, ਪੰਜਾਬ ਨੇ ਇਕਾਗਰਤਾ ਤੇ ਲੀਡਰਸ਼ਿਪ ਦੀ ਮਹੱਤਤਾ ਉਜਾਗਰ ਕਰਦੇ ਹੋਏ ਵਿਦਿਆਰਥੀਆਂ ਨਾਲ ਇੱਕ ਫੋਕਸ ਅਭਿਆਸ ਵੀ ਕਰਵਾਇਆ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਟੀਚਿਆਂ ਤੇ ਉਦੇਸ਼ਾਂ ’ਤੇ ਕੇਂਦ੍ਰਿਤ ਰਹਿਣ ਲਈ ਪ੍ਰੇਰਿਤ ਕੀਤਾ। ਰੀਨਾ ਗੋਇਲ ਨੇ ਆਪਣੇ ਸੰਬੋਧਨ ’ਚ ਨੌਜਵਾਨਾਂ ਨੂੰ ਮੁੱਲਾਂ, ਅਨੁਸ਼ਾਸਨ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਅੰਕਿਤ ਕੁੰਦਰਾਂ (ਪ੍ਰਾਂਤੀ ਸਹਿ ਮੰਤਰੀ), ਡਾ. ਦੀਪ ਚੰਦ (ਸ਼ਹਿਰੀ ਪ੍ਰਧਾਨ), ਭਾਸਕਰ ਸ਼ਰਮਾ (ਸ਼ਹਿਰੀ ਸਕੱਤਰ), ਅਰਵਿੰਦ ਸ਼ਰਮਾ (ਸ਼ਹਿਰੀ ਉਪ ਪ੍ਰਧਾਨ), ਪ੍ਰਿੰਸ ਗੁਪਤਾ, ਵੰਸ਼ ਮੰਕੋਟੀਆ, ਗੁਰਪ੍ਰੀਤ ਸਿੰਘ, ਕਸ਼ਿਤਿਜ ਵਸ਼ਿਸ਼ਠ ਸਮੇਤ ਏਬੀਵੀਪੀ ਦੀ ਪੂਰੀ ਇਕਾਈ ਹਾਜ਼ਰ ਰਹੀ। ਇਸ ਮੌਕੇ ਡਾ. ਅਨੂਪ ਕੁਮਾਰ, ਪ੍ਰਿੰਸੀਪਲ ਵਿਧੀ ਭੱਲਾ, ਪਰਵੀਨ ਕੁਮਾਰ ਤੇ ਹੋਰ ਸਨਮਾਨਿਤ ਨਾਗਰਿਕ ਵੀ ਮੌਜੂਦ ਰਹੇ। ਸਮਾਗਮ ਦਾ ਸਮਾਪਨ ਸਵਾਮੀ ਵਿਵੇਕਾਨੰਦ ਜੀ ਦੇ ਆਦਰਸ਼ਾਂ ਅਨੁਸਾਰ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਕੀਤਾ ਗਿਆ।