ਅਨੇਕਾਂ ਸਮੱਸਿਆਵਾਂ ਨਾਲ ਘਿਰੀ ਤਨੂੰਲੀ ਦੀ ਗਰਾਊਂਡ
ਅਨੇਕਾਂ ਸਮੱਸਿਆਵਾਂ ਨਾਲ ਘਿਰੀ ਪਿੰਡ ਤਨੂੰਲੀ ਦੀ ਗਰਾਊਂਡ
Publish Date: Sun, 18 Jan 2026 07:50 PM (IST)
Updated Date: Mon, 19 Jan 2026 04:18 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਪਿੰਡ ਤਨੂੰਲੀ ਦੇ ਨੌਜਵਾਨਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਦੀ ਗਰਾਊਂਡ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੀ ਹੈ। ਇਸੇ ਸਬੰਧੀ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੀ ਗਰਾਊਂਡ ਦੀ ਪਿਛਲੇ ਕਾਫੀ ਸਮੇਂ ਤੋਂ ਸਫਾਈ ਨਹੀਂ ਹੋਈ, ਜੋ ਕਿ ਬਹੁਤ ਜਰੂਰੀ ਹੈ। ਇਸ ਦੇ ਨਾਲ ਹੀ ਪਿੰਡ ਦੀ ਗਰਾਊਂਡ ਵਿੱਚ ਨੌਜਵਾਨਾਂ ਦੇ ਖੇਡਣ ਲਈ ਗਰਾਊਂਡ ਦੇ ਵਿੱਚ ਬਿਜਲੀ ਦੀ ਸਹੂਲਤ ਬਹੁਤ ਜਰੂਰੀ ਹੈ ਅਤੇ ਵਾਲੀਵਾਲ ਦੇ ਨੈਟ ਦੀ ਵੀ ਵੱਡੇ ਪੱਧਰ ਤੇ ਕਮੀ ਆ ਰਹੀ ਹੈ, ਜਿਸ ਕਾਰਨ ਨੌਜਵਾਨਾਂ ਨੂੰ ਖੇਡਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਤਨੂੰਲੀ ਦੇ ਨੌਜਵਾਨਾਂ ਨੇ ਆਪਣੇ ਐੱਮਐੱਲਏ ਡਾ. ਇਸ਼ਾਕ ਕੁਮਾਰ ਤੋਂ ਮੰਗ ਕੀਤੀ ਕਿ ਉਨਾਂ ਦੀ ਪਿੰਡ ਦੀ ਗਰਾਉਂਡ ’ਚ ਹਰ ਇੱਕ ਸਹੂਲਤ ਨੂੰ ਪੂਰਾ ਕੀਤਾ ਜਾਵੇ। ਪਿੰਡ ਤਨੂੰਲੀ ਦੇ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੀ ਗਰਾਊਂਡ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਹੀਂ ਹੈ, ਜਿਸ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।