ਸਕੂਲ ਪੰਡੋਰੀ ਬਾਵਾ ਦਾਸ ਨੇ ਟੀਚਰ ਫੈਸਟ ’ਚ ਲਿਆ ਤੀਜਾ ਸਥਾਨ
ਸਕੂਲ ਪੰਡੋਰੀ ਬਾਵਾ ਦਾਸ ਨੇ ਟੀਚਰ ਫੈਸਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ
Publish Date: Sun, 18 Jan 2026 07:39 PM (IST)
Updated Date: Mon, 19 Jan 2026 04:18 AM (IST)
ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਡਾਇਰੈਕਟਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਆਦੇਸ਼ ਅਤੇ ਜਿਲਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਗੁਰਿੰਦਰਜੀਤ ਕੌਰ ਅਤੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਰਾਜਨ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਚਰ ਫੈਸਟ-2025-26 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਹੋਇਆ। ਇਸ ਟੀਚਰ ਫੈਸਟ ਵਿੱਚ ਬਲਾਕ ਬੁੱਲ੍ਹੋਵਾਲ ਦੀ ਅਗਵਾਈ ਕਰਦੇ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਦੇ ਸਕੂਲ ਇੰਚਾਰਜ ਸੰਦੀਪ ਸਿੰਘ ਸਾਇੰਸ ਮਾਸਟਰ ਨੇ ਭਾਗ ਲੈਂਦੇ ਹੋਏ ਟੀ ਐੱਲ ਐੱਮ ਥੀਮ ਅਤੇ ਸਪੈਸ਼ਲਾਈਜ਼ਡ ਕਿੱਟ ਵਿੱਚ ਤੀਸਰਾ ਵਿੱਚ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਰਾਜਨ ਅਰੋੜਾ ਅਤੇ ਸਟੇਟ ਰਿਸੋਰਸ ਅਧਿਕਾਰੀ ਅਤੇ ਸਮੂਹ ਬਲਾਕ ਰਿਸੋਰਸ ਅਧਿਕਾਰੀ ਅਤੇ ਜੱਜ ਸਾਹਿਬਾਨ ਹਾਜ਼ਰ ਸਨ ਅਤੇ ਓਹਨਾ ਨੇ ਜਿਲ੍ਹਾ ਪੱਧਰੀ ਟੀਚਰ ਫੈਸਟ ਵਿੱਚ ਸਥਾਨ ਪ੍ਰਾਪਤ ਕਰਨ ਤੇ ਅਧਿਆਪਕਾਂ ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰੀਟਾ ਠਾਕੁਰ, ਅੰਕੁਰ ਸੂਦ, ਅੰਕੁਰ ਸ਼ਰਮਾ, ਸੰਦੀਪ ਕੁਮਾਰ ਤੇ ਓਂਕਾਰ ਸਿੰਘ ਵੀ ਹਾਜ਼ਰ ਸਨ।