ਬਾਵਾ ਲਾਲ ਦਇਆਲ ਜੀ ਦਾ 671ਵਾਂ ਜਨਮ ਉਤਸਵ 26 ਨੂੰ : ਭਾਟੀਆ
20 ਜਨਵਰੀ ਨੂੰ ਸ਼੍ਰੀ ਲਾਲ ਦੁਆਰਾ ਮੰਦਰ ਵਿੱਚ ਮਨਾਏਗਾ ਸਤਿਗੁਰੂ ਬਾਵਾ ਲਾਲ ਦਇਆਲ ਜੀ ਮਹਾਰਾਜ ਦਾ 671ਵਾਂ ਜਨਮ ਉਤਸਵ: ਭਾਟੀਆ
Publish Date: Sun, 18 Jan 2026 05:50 PM (IST)
Updated Date: Mon, 19 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੀ ਲਾਲ ਦੁਆਰਾ ਮੰਦਰ, ਹੁਸ਼ਿਆਰਪੁਰ ਵਿੱਚ ਸਤਿਗੁਰੂ ਬਾਵਾ ਲਾਲ ਦਯਾਲ ਜੀ ਮਹਾਰਾਜ ਦਾ 671ਵਾਂ ਜਨਮੋਤਸਵ ਮੰਗਲਵਾਰ 20 ਜਨਵਰੀ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪਾਰਸ਼ਦ ਸੁਰੇਸ਼ ਭਾਟੀਆ ਬਿੱਟੂ ਨੇ ਦੱਸਿਆ ਕਿ ਸਤਿਗੁਰੂ ਸ੍ਰੀ ਸ੍ਰੀ 1008 ਮਹੰਤ ਸ੍ਰੀ ਰਾਮਸੁੰਦਰ ਦਾਸ ਜੀ ਮਹਾਰਾਜ ਦੀ ਆਗਿਆ ਅਤੇ ਆਸ਼ੀਰਵਾਦ ਨਾਲ ਇਹ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਨਮ ਉਤਸਵ ਸਬੰਧੀ ਸੋਮਵਾਰ 19 ਜਨਵਰੀ ਨੂੰ ਸਵੇਰੇ 10 ਵਜੇ ਸ੍ਰੀ ਲਾਲਵਾਣੀ ਪਾਠ ਦੀ ਸ਼ੁਰੂਆਤ ਕੀਤੀ ਜਾਵੇਗੀ। ਮੰਗਲਵਾਰ 20 ਜਨਵਰੀ ਨੂੰ ਸਵੇਰੇ 9 ਵਜੇ ਪਾਠ ਦਾ ਭੋਗ ਪਾਇਆ ਜਾਵੇਗਾ, ਜਿਸ ਉਪਰੰਤ ਸੰਕੀਰਤਨ ਹੋਵੇਗਾ। ਸੁਰੇਸ਼ ਭਾਟੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅਨੁਸਾਰ ਮੰਦਰ ਵਿੱਚ ਪਹੁੰਚ ਕੇ ਮਹਾਰਾਜ ਜੀ ਦੇ ਦਰਸ਼ਨ ਅਤੇ ਸੰਕੀਰਤਨ ਦਾ ਲਾਭ ਪ੍ਰਾਪਤ ਕਰਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ 23 ਜਨਵਰੀ ਨੂੰ ਸ੍ਰੀ ਸ੍ਰੀ 1008 ਮਹੰਤ ਸ੍ਰੀ ਦਵਾਰਕਾਦਾਸ ਜੀ ਮਹਾਰਾਜ ਦਾ ਜਨਮੋਤਸਵ ਮਨਾਇਆ ਜਾਵੇਗਾ। ਇਸ ਮੌਕੇ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਸੰਕੀਰਤਨ ਹੋਵੇਗਾ। ਇਸ ਮੌਕੇ ਪੰਡਿਤ ਰਾਕੇਸ਼ ਸ਼ਾਸਤਰੀ, ਸਤੀਸ਼ ਸ਼ਾਸਤਰੀ, ਸਤਪਾਲ ਭਾਟੀਆ, ਰਾਜਿੰਦਰ ਵਿਗ, ਸਤੀਸ਼ ਖੁੱਲਰ, ਡੀਪੀ ਸੋਨੀ, ਅਸ਼ੋਕ ਬੱਗਾ, ਲਲਿਤ ਮਹਾਜਨ, ਗੌਰਵ, ਸੁਨੀਲ ਭਾਟੀਆ, ਦੀਪਕ, ਨਰੇਸ਼ ਭਾਟੀਆ, ਪ੍ਰਦੀਪ ਮਹੇਤਾ, ਸੁਰਿੰਦਰ ਅਰੋੜਾ ਅਤੇ ਰਵਿੰਦਰ ਮੈਨਰਾਏ ਵੀ ਮੌਜੂਦ ਰਹੇ।