ਗੁੱਜਰ ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਦਾ ਸਨਮਾਨ
ਗੁੱਜਰ ਕਲਿਆਣ ਬੋਰਡ ਪੰਜਾਬ ਦੇ ਨਵਨਿਯੁਕਤ ਚੇਅਰਮੈਨ ਬਿਗੇਡੀਅਰ ਰਾਜ ਕੁਮਾਰ ਦਾ ਸਨਮਾਨ
Publish Date: Sun, 18 Jan 2026 04:56 PM (IST)
Updated Date: Mon, 19 Jan 2026 04:06 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਗੁੱਜਰ ਕਲਿਆਣ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਦਾ ਚੇਅਰਮੈਨ ਬਣਨ ’ਤੇ ਗੁੱਜਰ ਪ੍ਰਗਤੀਸ਼ੀਲ ਗਰੁੱਪ ਬੀਤ ਦੀ ਅਗਵਾਈ ’ਚ ਬੀਤ ਇਲਾਕੇ ਦੇ ਸਮੁੱਚੇ ਗੁੱਜਰ ਸਮਾਜ ਵਲੋਂ ਇੱਕ ਵਿਸ਼ੇ ਸਮਾਗਮ ਕਰ ਕੇ ਸਨਮਾਨ ਕੀਤਾ ਗਿਆ। ਅੱਡਾ ਝੁੰਗੀਆਂ (ਬੀਣੇਵਾਲ) ’ਚ ਕਰਵਾਏ ਸਨਮਾਨ ਸਮਾਰੋਹ ’ਚ ਗੁੱਜਰ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ’ਚ ਪੰਚ-ਸਰਪੰਚ, ਲੰਬੜਦਾਰ ਤੇ ਸੰਮਤੀ ਮੈਂਬਰ ਤੇ ਹੋਰ ਲੋਕ ਹਾਜ਼ਰ ਹੋਏ। ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਉਨਾਂ ਨੂੰ ਗੁੱਜਰ ਹੋਣ ’ਤੇ ਮਾਣ ਹੈ ਤੇ ਉਹ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਤਹਿਸੀਲ ਗੜ੍ਹਸ਼ੰਕਰ ਦੇ ਗੁੱਜਰ ਭਾਈਚਾਰੇ ਨੂੰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਾਂਗ ਐੱਸਟੀ ਸ਼੍ਰੇਣੀ ’ਚ ਸ਼ਾਮਲ ਕਰਵਾਇਆ ਜਾਵੇ। ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਵੀ ਚੱਲ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਓਮ ਪ੍ਰਕਾਸ਼ ਕੰਬਾਲਾ ਤੇ ਸਰਵਣ ਸਿੰਘ ਚੇਚੀ ਵੱਲੋਂ ਬਿਗੇਡੀਅਰ ਸਾਹਿਬ ਨੂੰ ਗੁੱਜਰ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਪੱਗੜੀ ਪਹਿਨਾਈ ਗਈ ਤੇ ਦੁਸ਼ਾਲਾ ਤੇ ਗੁੱਜਰ ਭਾਈਚਾਰੇ ਦਾ ਚਿੰਨ੍ਹ ਨਿਸ਼ਾਨ ਵਾਲਾ ਮੇਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁੱਜਰ ਭਾਈਚਾਰੇ ਦੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲਿਆਂ ਦਾ ਵੀ ਦੁਸ਼ਾਲੇ ਤੇ ਮੇਮੇਂਟ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ’ਚ ਰਾਕੇਸ਼ ਕੁਮਾਰ ਸਿਮਰਨ, ਅਜੈਬ ਸਿੰਘ ਬੋਪਾਰਾਏ, ਸੁਭਾਸ਼ ਕਾਲਸ ਸਰਪੰਚ ਪੰਡੋਰੀ, ਅਸੁੱਚਾ ਰਾਮ ਸਰਪੰਚ ਰਤਨਪੁਰ, ਕੈਪਟਨ ਓਮ ਪ੍ਰਕਾਸ਼ ਸਾਬਕਾ ਸਰਪੰਚ, ਰੋਸ਼ਨ ਲਾਲ ਸਰਪੰਚ, ਬੈਜ ਨਾਥ ਲੰਬੜਦਾਰ, ਪ੍ਰੇਮ ਚੰਦ ਮੀਲੂ ਚਾਂਦਪੁਰ ਰੁੜਕੀ, ਮਾ. ਰਮੇਸ਼ ਲਾਲ, ਕਮਲ ਕਟਾਰੀਆਂ ਸੰਮਤੀ ਮੈਂਬਰ, ਅਮਨਦੀਪ ਚੇਚੀ, ਜੋਤੀ ਚੇਚੀ, ਤਰਸੇਮ ਕਸਾਣਾਂ, ਰਾਮ ਸ਼ਾਹ ਸਾਬਕਾ ਸਰਪੰਚ, ਦੀਪਾ ਰਤਨਪੁਰ, ਮਾ. ਕੇਸ਼ਵ ਖੇਪੜ, ਚਰਨਜੀਤ ਪੰਚ, ਰਮੇਸ਼ ਚੌਹਾਨ, ਅਵਤਾਰ ਕਟਾਰੀਆ, ਹੁਸ਼ਨ ਲਾਲ ਲੰਬਰਦਾਰ, ਅਸ਼ਵਨੀ ਚੌਹਾਨ ਲੰਬਰਦਾਰ, ਜੈ ਰਾਮ ਲੰਬੜਦਾਰ, ਸਰਵਣ ਸਿੰਘ ਚੇਚੀ, ਸੁਭਾਸ਼ ਚੰਦਰ ਪੀਪੀ, ਸ਼ੰਕਰ ਦਾਸ ਟੱਬਾ, ਪਵਨ ਕੁਮਾਰ, ਰਾਜਨ ਸ਼ਰਮਾ, ਰਾਹੁਲ ਕੋਛੜ, ਰਾਜੀਵ ਕੁਮਾਰ ਰਿੰਕੂ, ਗੁਰਚੈਨ ਸਾਬਕਾ ਸਰਪੰਚ, ਰਿੰਕੂ ਬੀਟਣ, ਸੰਜੂ ਡੰਗੋਰੀ, ਲੀਡਰ ਕਟਾਰੀਆ, ਮੋਹਣ ਲਾਲ ਕਟਾਰੀਆ ਤੇ ਵਿਜੇ ਕਾਲਸ ਸਮੇਤ ਵੱਡੀ ਗਿਣਤੀ ’ਚ ਗੁੱਜਰ ਭਾਈਚਾਰੇ ਨਾਲ ਸਬੰਧਤ ਲੋਕ ਹਾਜ਼ਰ ਹੋਏ।