ਜੁਗਿਆਲ ’ਚ ਜੈ ਬਾਬਾ ਹਰੀਦਾਸ ਦੀ ਸ਼ੋਭਾ ਯਾਤਰਾ ਕੱਢੀ
ਜੁਗਿਆਲ ਵਿੱਚ ਜੈ ਬਾਬਾ ਹਰੀਦਾਸ ਦੀ ਸ਼ੋਭਾ ਯਾਤਰਾ ਕੱਢੀ ਗਈ
Publish Date: Sun, 18 Jan 2026 04:40 PM (IST)
Updated Date: Mon, 19 Jan 2026 04:03 AM (IST)
ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਪਿੰਡ ਜੁਗਿਆਲ ’ਚ ਜੈ ਬਾਬਾ ਹਰੀਦਾਸ ਜੀ ਦੀ ਪਵਿੱਤਰ ਸ਼ੋਭਾ ਯਾਤਰਾ ਬਾਬਾ ਮਸਤਾ ਨੰਦ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਧਾਰਮਿਕ ਉਤਸ਼ਾਹ ਨਾਲ ਕੱਢੀ ਗਈ। ਇਹ ਸ਼ੋਭਾ ਯਾਤਰਾ ਪਿੰਡ ਜੁਗਿਆਲ ਤੋਂ ਸ਼ੁਰੂ ਹੋ ਕੇ ਨਾਲ ਲੱਗਦੇ ਪਿੰਡਾਂ ’ਚੋਂ ਗੁਜ਼ਰੀ, ਜਿੱਥੇ ਹਰ ਥਾਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਭਗਤਾਂ ਵੱਲੋਂ ਧਾਰਮਿਕ ਨਾਅਰੇ ਲਾਏ ਗਏ ਤੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਨੇ ਬਾਬਾ ਹਰੀਦਾਸ ਜੀ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਆਪਣੀ ਮਨੋਕਾਮਨਾਵਾਂ ਦੀ ਪੂ੍ਰਤੀ ਲਈ ਅਰਦਾਸ ਕੀਤੀ। ਇਸ ਮੌਕੇ ਸਮਾਜ-ਸੇਵੀ ਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਨੇ ਵੀ ਸ਼ੋਭਾ ਯਾਤਰਾ ’ਚ ਸ਼ਾਮਲ ਹੋ ਕੇ ਬਾਬਾ ਜੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਨਾਲ ਸਮਾਜ ’ਚ ਭਾਈਚਾਰੇ, ਸ਼ਾਂਤੀ ਤੇ ਆਪਸੀ ਸਹਿਯੋਗ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਸ਼ੋਭਾ ਯਾਤਰਾ ਦੇ ਸੁਚੱਜੇ ਪ੍ਰਬੰਧਾਂ ਲਈ ਸਮੂਹ ਪ੍ਰਬੰਧਕ ਕਮੇਟੀ, ਸੇਵਾਦਾਰਾਂ ਤੇ ਪਿੰਡ ਵਾਸੀਆਂ ਵੱਲੋਂ ਵਧੀਆ ਇੰਤਜਾਮ ਕੀਤੇ ਗਏ, ਜਿਸ ਕਾਰਨ ਸਾਰਾ ਸਮਾਗਮ ਸ਼ਾਂਤਮਈ ਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ।