ਨਵ-ਜੰਮੀਆਂ 50 ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ
ਬੀਣੇਵਾਲ ਬੀਤ ਵਿਖੇ ਨਵਜੰਮੀਆਂ 50 ਧੀਆਂ ਦੀ ਲੋਹੜੀ ਬੜੀ ਹੀ ਧੂਮਧਾਮ ਨਾਲ ਮਨਾਈ
Publish Date: Sat, 17 Jan 2026 05:50 PM (IST)
Updated Date: Sun, 18 Jan 2026 04:10 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਦਫਤਰ ਬਲਾਕ ਗੜਸ਼ੰਕਰ ਦੇ ਸਮੂਹ ਸੁਪਰਵਾਈਜ਼ਰ ਸਟਾਫ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪਿੰਡ ਬੀਣੇਵਾਲ ਬੀਤ ਵਿਖੇ ਨਵਜੰਮੀਆਂ 50 ਧੀਆਂ ਦੀ ਲੋਹੜੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ। ਜਿਸ ਵਿੱਚ ਧੀਆਂ ਦੀ ਲੋਹੜੀ ਮਨਾ ਕੇ ਸੰਦੇਸ਼ ਦਿੱਤਾ ਕਿ ਧੀ ਨੂੰ ਪਿਆਰ ਸਤਿਕਾਰ ਅਤੇ ਬਰਾਬਰੀ ਦਾ ਅਧਿਕਾਰ ਦੇਣਾ ਚਾਹੀਦਾ ਹੈ ਅਤੇ ਸਭ ਨੂੰ ਧੀਆਂ ਦੀ ਲੋਹੜੀ ਉਸ ਜੋਸ਼ ਨਾਲ ਹੀ ਮਨਾਉਣੀ ਚਾਹੀਦੀ ਹੈ ਜਿਸ ਜੋਸ਼ ਨਾਲ ਪੁੱਤਰਾਂ ਦੀ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਸਮੂਹ ਸੀਡੀਪੀਓ ਸਟਾਫ, ਸੁਪਰਵਾਈਜ਼ ਸ਼੍ਰੀਮਤੀ ਅੰਜਨਾ ਕੁਮਾਰੀ,ਜਸਪ੍ਰੀਤ ਕੌਰ, ਸੰਦੀਪ ਕੌਰ, ਮੰਜੂ ਬਾਲਾ, ਸ਼੍ਰੀਮਤੀ ਕਮਲੇਸ਼ ਕੌਰ,ਬੇਬੀ ਰਾਣੀ, ਨਛੱਤਰ ਕੌਰ, ਸ਼੍ਰੀਮਤੀ ਰਾਜਨ ਅਤੇ ਮਿਸ ਮਨਜੀਤ ਕੌਰ ਹਾਜ਼ਰ ਸਨ।