ਬੱਚਿਆਂ ਨੂੰ ਸਰਦੀ ਦੀਆਂ ਜਰਸੀਆਂ ਤੇ ਬੂਟ ਭੇਟ
ਆਪਣੀ ਮਾਤਾ ਦੀ ਯਾਦ ਵਿੱਚ ਸਾਬਕਾ ਵਿਦਿਆਰਥੀ ਵੱਲੋਂ ਡੀਏਵੀ ਸਕੂਲ ਕਮਾਹੀ ਦੇਵੀ ਦੇ ਬੱਚਿਆਂ ਨੂੰ ਸਰਦੀ ਦੀਆਂ ਜਰਸੀਆਂ ਤੇ ਬੂਟ ਭੇਂਟ
Publish Date: Sat, 17 Jan 2026 05:49 PM (IST)
Updated Date: Sun, 18 Jan 2026 04:10 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਕਮਾਹੀ ਦੇਵੀ ਸਥਿਤ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਗਣੇਸ਼ ਭਾਰਦਵਾਜ ਨੇ ਆਪਣੀ ਸਵ. ਮਾਤਾ ਕੈਲਾਸ਼ ਦੇਵੀ ਦੀ ਪਾਵਨ ਯਾਦ ਵਿੱਚ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਅ ਲਈ ਜਰਸੀਆਂ ਅਤੇ ਬੂਟ ਭੇਂਟ ਕਰਕੇ ਇਕ ਸਰਾਹਣਯੋਗ ਉਦਾਹਰਨ ਪੇਸ਼ ਕੀਤੀ।ਇਸ ਮੌਕੇ ਗਣੇਸ਼ ਭਾਰਦਵਾਜ ਆਪਣੇ ਪਰਿਵਾਰ ਸਮੇਤ ਸਕੂਲ ਪਹੁੰਚੇ, ਜਿੱਥੇ ਸਕੂਲ ਦੀ ਪ੍ਰਿੰਸੀਪਲ ਅਨੀਤਾ ਦੇਵੀ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ, ਉਨ੍ਹਾਂ ਦੀ ਪਤਨੀ ਇੰਦੂ ਬਾਲਾ ਅਤੇ ਧੀ ਆਂਚਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਸਮੱਗਰੀ ਭੇਂਟ ਸਮਾਰੋਹ ਦੌਰਾਨ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਸਪੱਸ਼ਟ ਨਜ਼ਰ ਆਈ। ਸਕੂਲ ਦੀ ਪ੍ਰਿੰਸੀਪਲ ਅਨੀਤਾ ਦੇਵੀ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਤਾ ਦੀ ਯਾਦ ’ਚ ਬੱਚਿਆਂ ਦੀ ਸੇਵਾ ਕਰਨਾ ਸੱਚੀ ਸ਼ਰਧਾਂਜਲੀ ਹੈ ਤੇ ਇਸ ਤਰ੍ਹਾਂ ਦੇ ਸਮਾਜਿਕ ਕਾਰਜ ਹੋਰ ਲੋਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੇ ਹਨ। ਉਨ੍ਹਾਂ ਗਣੇਸ਼ ਭਾਰਦਵਾਜ ਦਾ ਸਕੂਲ ਅਤੇ ਵਿਦਿਆਰਥੀਆਂ ਨਾਲ ਲਗਾਤਾਰ ਜੁੜੇ ਰਹਿਣ ਲਈ ਧੰਨਵਾਦ ਵੀ ਕੀਤਾ। ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਗਣੇਸ਼ ਭਾਰਦਵਾਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਸਾਬਕਾ ਵਿਦਿਆਰਥੀ ਇੰਜੀਨੀਅਰ ਅਸ਼ੀਸ਼ ਸ਼ਰਮਾ, ਸੂਬੇਦਾਰ ਮੇਜਰ ਸ਼ਿਵ ਸਿੰਘ ਰਾਣਾ, ਮਨਜੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿੱਚ ਸਕੂਲ ਸਟਾਫ ਮੈਂਬਰ ਪ੍ਰਿੰਸੀਪਲ ਅਨੀਤਾ ਦੇਵੀ, ਸ਼ਰਮੀਲਾ ਦੇਵੀ, ਰਕੇਸ਼ ਕੁਮਾਰ, ਓਮ ਪ੍ਰਕਾਸ਼, ਅਨਿਲ ਕੁਮਾਰ ਸਮੇਤ ਹੋਰ ਅਧਿਆਪਕ ਅਤੇ ਕਰਮਚਾਰੀ ਹਾਜ਼ਰ ਸਨ।